ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ 54 ਲੱਖ 80 ਹਜਾਰ ਦੀ ਪ੍ਰਾਪਰਟੀ ਫਰੀਜ਼
ਸੁਖਮਿੰਦਰ ਭੰਗੂ
ਲੁਧਿਆਣਾ 29 ਮਈ 2025 - ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਏ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਤੇ ਤਹਿਤ ਅਤੇ ਮਾ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਦਿਹਾਤੀ ਲੁਧਿਆਣਾ ਦੀਆਂ ਹਦਾਇਤਾਂ ਤੇ ਮਨਦੀਪ ਸਿੰਘ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-4, ਲੁਧਿਆਣਾ ਅਤੇ ਜਸਬਿੰਦਰ ਸਿੰਘ ਖਹਿਰਾ, ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ ਏ ਲੁਧਿਆਣਾ ਦੀ ਨਿਗਰਾਨੀ ਹੇਠ ਮੁੱਕਦਮਾ ਨੁੰਬਰ 144 ਮਿਤੀ 13.06.2018 ਅ/ਧ 22-61-85 NDPS Act. ਥਾਣਾ ਜਮਾਲਪੁਰ ਲੁਧਿਆਣਾ ਦੇ ਦੋਸ਼ੀ ਦਲਜੀਤ ਸਿੰਘ ਉਰਫ਼ ਨਿੱਕੂ ਪੁੱਤਰ ਲੇਟ ਚਮਕੌਰ ਸਿੰਘ ਵਾਸੀ ਮਕਾਨ ਨੰ:428 ਵਾਰਡ ਨੰਬਰ 19 ਸ਼ੇਰਪੁਰ ਖ਼ੁਰਦ ਫੋਕਲ ਪੁਆਇੰਟ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਦੋਸ਼ੀ ਦੀ ਪ੍ਰਾਪਰਟੀ ਮਕਾਨ ਨੰ:428 ਵਾਰਡ ਨੰਬਰ 19 ਸ਼ੇਰਪੁਰ ਖ਼ੁਰਦ ਫੋਕਲ ਪੁਆਂਇੰਟ ਲੁਧਿਆਣਾ ਨੂੰ ਫਰੀਜ਼ ਕਰਨ ਸਬੰਧੀ COMPENTENT AUTHORITY DELHI ਨੂੰ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਤੇ COMPENTENT AUTHORITY DELHI ਵੱਲੋਂ ਰਾਹੀਂ ਆਰਡਰ ਨੰਬਰ CA/DL/PUN/NDPS/POL/356/24-45/5383 Date 27.09.2024 ਨਾਲ ਦੋਸ਼ੀ ਦਲਜੀਤ ਸਿੰਘ ਉਰਫ਼ ਨਿੱਕੂ ਦੀ 54 ਲੱਖ 80 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਫਰੀਜ਼ ਕੀਤਾ ਗਿਆ।