ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 15, ਪੁਲਿਸ ਵੱਲੋਂ 5 ਮੁਲਜ਼ਮ ਗ੍ਰਿਫਤਾਰ
ਬਾਬੂਸ਼ਾਹੀ ਨੈਟਵਰਕ
ਮਜੀਠਾ, 13 ਮਈ, 2025: ਇਥੇ ਨੇੜਲੇ ਪਿੰਡ ਭੰਗਾਲੀ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਮਰਨ ਵਾਲੇ ਸਾਰੇ ਪਿੰਡ ਦੇ ਇਕ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਸਨ।
ਇਸ ਦੌਰਾਨ ਪੁਲਿਸ ਨੇ ਮਾਮਲੇ ਵਿਚ ਪ੍ਰਭਜੀਤ ਸਿੰਘ ਨਾਂ ਦੇ ਮੁੱਖ ਮੁਲਜ਼ਮ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਖੁਦ ਮੌਕੇ ’ਤੇ ਪਹੁੰਚੇ ਹਨ। ਉਹਨਾਂ ਦੱਸਿਆ ਕਿ 6 ਲੋਕ ਬਿਮਾਰ ਹਨ ਜੋ ਹਸਪਤਾਲ ਵਿਚ ਜੇਰੇ ਇਲਾਜ ਹਨ। ਉਹਨਾਂ ਦੱਸਿਆ ਕਿ ਪੰਜ ਪਿੰਡਾਂ ਵਿਚ ਰਹਿੰਦੇ ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਪ੍ਰਭਾਵਤ ਹੋਏ ਹਨ।
ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਫ ਆਈ ਆਰ ਨੰਬਰ 42 ਮਿਤੀ 13 ਮਈ 2025 ਅਧੀਨ ਧਾਰਾ 105 ਬੀ ਐਨ ਐਸ ਅਤੇ 61 ਏ ਐਕਸਾਈਜ਼ ਤਹਿਤ ਦਰਜ ਕੀਤੀ ਗਈ ਹੈ।
ਗ੍ਰਿਫਤਾਰ ਮੁਲਜ਼ਮਾਂ ਵਿਚ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਮੁਲਜ਼ਮ ਪ੍ਰਭਜੀਤ ਸਿੰਘ ਦਾ ਭਰਾ)
ਸਾਹਿਬ ਸਿੰਘ ਉਰਫ ਸਰਾਏ ਵਾਸੀ ਮਾਰੜੀ ਕਲਾਂ ਗੁਰਜੋਤ ਸਿੰਘ ਅਤੇ ਨਿੰਦਰ ਕੌਰ ਪਤਨੀ ਜੀਤਾ ਵਾਸੀ ਥੀਰੇਵਾਲ ਸ਼ਾਮਲ ਹਨ।