ਆਮ ਆਦਮੀ ਪਾਰਟੀ ਦੀ ਜਗਰਾਉਂ 'ਯੂਥ ਮਿਲਣੀ' ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਵਿਧਾਇਕਾ ਮਾਣੂੰਕੇ ਵੱਲੋਂ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਸੱਦਾ
ਜਗਰਾਉਂ, 24 ਜੁਲਾਈ - ਆਮ ਆਦਮੀ ਪਾਰਟੀ ਹਲਕਾ ਜਗਰਾਉਂ ਵੱਲੋਂ ਜਗਰਾਉਂ ਦੇ ਸਿਟੀ ਪੈਲੇਸ ਵਿਖੇ ਨੌਜੁਆਨਾਂ ਨੂੰ ਲਾਮਬੰਦ ਕਰਨ ਲਈ ਨਵ-ਨਿਯੁੱਕਤ ਮਾਲਵਾ ਜ਼ੋਨ ਪੰਜਾਬ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਅਤੇ ਨਵ-ਨਿਯੁੱਕਤ ਜ਼ਿਲ੍ਹਾ ਲੁਧਿਆਣਾ ਦੇ ਯੂਥ ਪ੍ਰਧਾਨ ਸੁਖਮਿੰਦਰ ਸਿੰਘ ਗਿੱਲ ਦੀ 'ਯੂਥ ਮਿਲਣੀ' ਪ੍ਰੋਗਰਾਮ ਸਬੰਧੀ ਇੱਕ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਨੌਜੁਆਨਾਂ ਅਤੇ ਆਮ ਲੋਕਾਂ ਦਾ ਇਕੱਠ ਹੀ ਇੰਨਾਂ ਵੱਡਾ ਹੋ ਗਿਆ, ਕਿ ਰੈਲੀ ਦਾ ਰੂਪ ਧਾਰ ਗਿਆ। ਇਸ ਰੈਲੀ ਵਿੱਚ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰਤੇ ਸ਼ਾਮਲ ਹੋਏ। ਯੂਥ ਮਿਲਣੀ ਮੀਟਿੰਗ ਦੌਰਾਨ ਨਵੇਂ ਨਿਯੁੱਕਤ ਕੀਤੇ ਗਏ ਪ੍ਰਧਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਨੌਜੁਆਨਾਂ ਨੂੰ ਆਮ ਆਦਮੀ ਪਾਰਟੀ ਦੇ ਉਦੇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਾਮਬੰਦ ਕੀਤਾ। ਇਸ ਮੌਕੇ ਨੌਜੁਆਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਨਵਾਂ ਅਧਿਆਏ ਸਿਰਜ ਦਿੱਤਾ ਹੈ ਅਤੇ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਸਿਹਤ ਬੀਮਾਂ ਯੋਜਨਾਂ ਨਾਲ ਜੋੜਿਆ ਹੈ, 'ਸਿੱਖਿਆ ਕ੍ਰਾਂਤੀ' ਪ੍ਰੋਗਰਾਮ ਤਹਿਤ ਪੰਜਾਬ ਭਰ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ, 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਭਰ ਦੇ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਗਿਆ ਹੈ ਅਤੇ ਮਾਪਿਆਂ ਦੇ ਧੀਆਂ-ਪੁੱਤਾਂ ਨੂੰ ਨਵੀਂ ਜਿੰਦਗੀ ਦੀ ਉਡਾਨ ਭਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਪਿੰਡਾਂ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਨਵੇਂ ਖੇਡ ਪਾਰਕ ਬਣਾਏ ਜਾ ਰਹੇ ਹਨ, ਤਾਂ ਜੋ ਸਾਡੀ ਨੌਜੁਆਨ ਪੀੜੀ ਨਸ਼ਿਆਂ ਵਾਲੇ ਪਾਸੇ ਤੋਂ ਮੂੰਹ ਮੋੜਕੇ ਖੇਡਾਂ ਨਾਲ ਜੁੜ ਸਕੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਸੜਕਾਂ ਨਵੀਂਆਂ ਵੀ ਬਣਾਈਆਂ ਜਾ ਰਹੀਆਂ ਹਨ। ਜਿਸ ਕਾਰਨ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਔਰਤਾਂ ਲਈ ਬੱਸ ਕਿਰਾਇਆ ਮੁਆਫ਼ ਹੈ ਅਤੇ ਖੇਤੀ ਸੈਕਟਰ ਤੋਂ ਇਲਾਵਾ ਪੰਜਾਬ ਦੇ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਔਰਤਾਂ ਨੂੰ 1100 ਰੁਪਏ ਗੁਜ਼ਾਰਾ ਭੱਤਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਨੀਤੀ ਤਿਆਰ ਕਰ ਲਈ ਗਈ ਹੈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਨੌਜੁਆਨਾਂ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਕੇ ਜਾਗ੍ਰਿਤ ਕਰਨ ਦਾ ਸੁਨੇਹਾਂ ਦਿੱਤਾ, ਤਾਂ ਜੋ ਆਮ ਲੋਕ ਵੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਲੈ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਜਗਰਾਉਂ ਦੇ ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਜਪਿਸ਼ਯੋਤ ਸਿੰਘ ਜੇ.ਪੀ., ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲੁਪਰਾ, ਕੋਆਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਕੋਆਰਡੀਨੇਟਰ ਵਿਕਰਮਜੀਤ ਸਿੰਘ ਥਿੰਦ, ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ, ਐਸ.ਸੀ.ਵਿੰਗ ਪ੍ਰਧਾਨ ਦਲਜੀਤ ਸਿੰਘ, ਨਿਰਭੈ ਸਿੰਘ ਕਮਾਲਪੁਰਾ, ਗੋਪਾਲ ਸਿੰਘ ਕਮਾਲਪੁਰਾ, ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ, ਕੌਂਸਲਰ ਜਗਜੀਤ ਸਿੰਘ ਜੱਗੀ, ਸਾਜਨ ਮਲਹੋਤਰਾ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਧਰਮਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਸਰਪੰਚ ਅਮਨਜੋਤ ਸਿੰਘ ਕੋਠੇ ਰਾਹਲਾਂ, ਰਾਜਵੰਤ ਸਿੰਘ ਕੰਨੀਆਂ, ਰਣਦੀਪ ਸਿੰਘ ਮੁਨੱਬਰਪੁਰਾ, ਸੁਖਦੇਵ ਸਿੰਘ ਕਾਉਂਕੇ, ਸਰਪੰਚ ਗੋਪਾਲ ਸਿੰਘ ਡੱਲਾ, ਸਰਪੰਚ ਦੇਸਾ ਸਿੰਘ ਬਾਘੀਆਂ, ਜਗਦੀਪ ਸਿੰਘ ਸ਼ੇਰੇਵਾਲ, ਸਰਪੰਚ ਸੋਹਣ ਸਿੰਘ ਚਕਰ, ਗੁਰਦੀਪ ਸਿੰਘ ਭੁੱਲਰ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ 'ਸੁੱਖਾ ਬਾਠ', ਸਵਰਨਜੀਤ ਸਿੰਘ ਚਕਰ, ਪਰਮਜੀਤ ਸਿੰਘ ਮੱਲ੍ਹਾ, ਰਵਿੰਦਰ ਸਿੰਘ ਗਾਲਿਬ, ਚਰਨਜੀਤ ਸਿੰਘ ਗਾਲਿਬ, ਛਿੰਦਰਪਾਲ ਸਿੰਘ ਮੀਨੀਆਂ, ਗਗਨ ਰਣਧੀਰਗੜ੍ਹ, ਰਵੀ ਬਰਸਾਲ, ਪੰਚ ਬੂਟਾ ਸਿੰਘ ਕਾਉਂਕੇ, ਅਕਾਸ਼ ਕਾਉਂਕੇ, ਸਰਪੰਚ ਪਰਮਿੰਦਰ ਸਿੰਘ ਬੱਸੂਵਾਲ, ਸੁੱਖ ਸ਼ੇਰਪੁਰਾ, ਰਾਜਵਿੰਦਰ ਮਾਣੂੰਕੇ, ਲਾਡੀ ਪੰਚ, ਕੁਲਦੀਪ ਸਿੰਘ ਕੀਪ ਸ਼ੇਖਦੌਲਤ, ਪੰਚ ਜਗਸੀਰ ਸਿੰਘ ਗਾਲਿਬ ਰਣ ਸਿੰਘ, ਕਾਕਾ ਕੋਠੇ ਅੱਠ ਚੱਕ, ਕਰਮਜੀਤ ਸਿੰਘ ਸਿੱਧੂ, ਕੁਲਵੀਰ ਸਿੰਘ ਗਾਲਿਬ ਖੁਰਦ, ਪਵਨਦੀਪ ਸਿੰਘ ਗਾਲਿਬ ਖੁਰਦ, ਅਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਰਣਜੀਤ ਸਿੰਘ ਸੰਧੂ, ਬਲਜੀਤ ਸਿੰਘ ਫਤਹਿਗੜ੍ਹ ਸਿਵੀਆਂ, ਗੋਰੀ ਸਿੰਘ ਕਾਉਂਕੇ, ਸਰਪੰਚ ਸੁਖਮਿੰਦਰ ਕੌਰ ਕੋਠੇ ਫਤਹਿਦੀਨ, ਪੰਚ ਜਗਦੀਪ ਸਿੰਘ, ਸਰਪੰਚ ਹਰਦੀਪ ਸਿੰਘ ਬਰਸਾਲ, ਪ੍ਰਧਾਨ ਸੁਰਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਕਲੇਰ, ਜਰਨੈਲ ਸਿੰਘ ਲੱਖਾ, ਸਰਪੰਚ ਪ੍ਰਦੀਪ ਸਿੰਘ ਕੋਠੇ ਸ਼ੇਰਜੰਗ, ਜਗਤਾਰ ਸਿੰਘ ਰਾਣਾ, ਸਰਪੰਚ ਰੀਤ ਕੌਰ ਅਗਵਾੜ ਲਧਾਈ, ਇੰਦਰਜੀਤ ਸਿੰਘ ਲੰਮੇ, ਜੀਵਨ ਸਿੰਘ ਦੇਹੜਕਾ, ਰੇਸ਼ਮ ਸਿੰਘ ਪੰਚ ਗਾਲਿਬ ਖੁਰਦ, ਸਰਪੰਚ ਮੇਜਰ ਸਿੰਘ ਨਵਾਂ ਡੱਲਾ, ਅਜਮੇਰ ਸਿੰਘ ਪੰਚ ਅਮਰਦੀਪ ਸਿੰਘ ਸੰਘੇੜਾ, ਤੇਜਿੰਦਰ ਸਿੰਘ ਖਹਿਰਾ, ਆਦਿ ਵੀ ਹਾਜ਼ਰ ਸਨ।