ਨਰਿੰਦਰ ਮੋਦੀ ਨੇ ਇੰਦਰਾ ਗਾਂਧੀ ਦਾ ਤੋੜਿਆ ਰਿਕਾਰਡ, ਬਣੇ ਦੂਜੇ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਪ੍ਰਧਾਨ ਮੰਤਰੀ
ਨਵੀਂ ਦਿੱਲੀ, 25 ਜੁਲਾਈ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਦੂਜਾ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਦਾ ਇੰਦਰਾ ਗਾਂਧੀ ਦਾ ਰਿਕਾਰਡ ਤੋੜ ਦਿੱਤਾ ਹੈ। ਇੰਦਰਾ ਗਾਂਧੀ 4077 ਦਿਨ ਪ੍ਰਧਾਨ ਮੰਤਰੀ ਰਹੇ ਜਦੋਂ ਕਿ ਮੋਦੀ 4078 ਦਿਨ ਪ੍ਰਧਾਨ ਮੰਤਰੀ ਰਹੇ ਹਨ। ਉਹ ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਹਨ ਜਿਹਨਾਂ ਨੇ ਇਹ ਰਿਕਾਰਡ ਤੋੜਿਆ ਹੈ। ਉਹ ਗੈਰ ਹਿੰਦੀ ਰਾਜ ਗੁਜਰਾਤ ਤੋਂ ਆਉਂਦੇ ਹਨ। ਉਹ 26 ਮਈ 2014 ਨੂੰ ਪ੍ਰਧਾਨ ਮੰਤਰੀ ਬਣੇ ਸਨ ਤੇ 11 ਸਾਲਾਂ ਤੇ 60 ਦਿਨਾਂ ਤੋਂ ਪ੍ਰਧਾਨ ਮੰਤਰੀ ਹਨ।