ਲੈਂਡ ਪੂਲਿੰਗ ਪਾਲਿਸੀ! ਪਿੰਡ ਉਜਾੜ ਕੇ ਸ਼ਹਿਰ ਵਸਾਉਣ ਦੀ ਗੱਲ ਕਰਨਾ, ਕਿਸੇ ਵੀ ਹਾਲਤ 'ਚ ਜਾਇਜ ਨਹੀਂ
ਪਿੰਡ ਘਰਾਲਾ ਦੇ ਕਿਸਾਨਾਂ ਨੇ ਲੈਂਡ ਪੁਲਿੰਗ ਸਕੀਮ ਦਾ ਜਤਾਇਆ ਵਿਰੋਧ
ਰੋਹਿਤ ਗੁਪਤਾ
ਗੁਰਦਾਸਪੁਰ 24 ਜੁਲਾਈ 2025- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਿੱਚ ਬਦਲਾਅ ਕਰਨ ਦੇ ਬਾਵਜੂਦ ਪਿੰਡ ਘੁਰਾਲਾ ਦੇ ਕਿਸਾਨ ਆਪਣੀ ਜਮੀਨ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ ਹਨ। ਪਿੰਡ ਦੀ 80 ਏਕੜ ਦੇ ਕਰੀਬ ਜਮੀਨ ਲੈਂਡ ਪੁਲਿੰਗ ਦੇ ਤਹਿਤ ਅਕਵਇਰ ਕੀਤੇ ਜਾਣ ਦੇ ਨੋਟਿਸ ਪਿੰਡ ਘੁਰਾਲਾ ਦੇ ਜਮੀਨ ਮਾਲਕਾਂ ਨੂੰ ਮਿਲੇ ਹਨ। ਜਿਸ ਤੋਂ ਬਾਅਦ ਉਹ ਲਗਾਤਾਰ ਇਸ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਰਹੇ ਹਨ ਅਤੇ ਆਪਣੇ ਲਿਖਤ ਇਤਰਾਜ ਵੀ ਜਤਾ ਚੁੱਕੇ ਹਨ ।
ਪਿੰਡ ਘੁਰਾਲਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੀਆਂ ਸਰਕਾਰਾਂ ਦੋ ਵਾਰ ਪਹਿਲੇ ਵੀ ਸਾਡੇ ਪਿੰਡ ਵਾਸੀ ਕਿਸਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰ ਚੁੱਕੀ ਹੈ, ਬਾਈਪਾਸ ਕੱਢਿਆ ਗਿਆ ਤੇ ਬੱਸ ਸਟੈਂਡ ਬਣਾਇਆ ਗਿਆ ਉਦੋਂ ਹੀ ਘੁਰਾਲਾ ਪਿੰਡ ਦੇ ਅੱਧੇ ਕਿਸਾਨਾਂ ਦੀ ਜਮੀਨ ਕਬਜਾਈ ਗਈ ਪਰ ਹੁਣ ਤਾਂ ਪੂਰੇ ਦਾ ਪੂਰਾ ਪਿੰਡ ਹੀ ਉਜੜ ਜਾਏਗਾ। ਕਿਉਂਕਿ ਕਿਸੇ ਕਿਸਾਨ ਕੋਲ ਇੱਕ ਏਕੜ ਤੇ ਕਿਸੇ ਕੋਲ ਦੋ ਏਕੜ ਜਮੀਨ ਹੀ ਬਚੀ ਹੈ। ਸਰਕਾਰ ਨੇ ਕਿਹਾ ਹੈ ਕਿ ਬਿਨਾਂ ਕਿਸਾਨ ਦੀ ਮਰਜ਼ੀ ਦੀ ਕਿਸਾਨਾਂ ਦੀ ਜਮੀਨ ਅਕਵਾਇਰ ਨਹੀਂ ਕਰੇਗੀ ਪਰ ਜੇਕਰ ਸਾਡੀ ਜਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਪਰਿਵਾਰ ਸਮੂਹਿਕ ਆਤਮ ਹੱਤਿਆ ਕਰਨਗੇ।