ਬਾਦਲਾਂ ਦੇ ਪਿੰਡ ਪੁੱਜੇ ਭਾਜਪਾ ਦੇ ਵਰਕਿੰਗ ਪ੍ਰਧਾਨ, ਮਨਪ੍ਰੀਤ ਨੇ ਕੀਤਾ ਸਵਾਗਤ
ਚੰਡੀਗੜ੍ਹ, 24 ਜੁਲਾਈ 2025- ਪਿੰਡ ਬਾਦਲ ਵਿੱਚ ਭਾਜਪਾ ਦੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ। ਜਿੱਥੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ, ਪੰਜਾਬ ਭਾਜਪਾ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਪਿੰਡ ਬਾਦਲ ਵਿਖੇ ਰਸਮੀ ਤੌਰ ਤੇ ਨਹੀਂ ਦਿਲੀ ਤੌਰ ਤੇ ਸਵਾਗਤ ਕੀਤਾ। ਪ੍ਰਧਾਨ ਪੰਜਾਬੀਆਂ ਦੇ ਸੱਚੇ ਅਤੇ ਪਵਿੱਤਰ ਜਜ਼ਬਾਤ ਦੀ ਨੁਮਾਇੰਦਿਗੀ ਕਰਦੇ ਹਨ। ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਸੁਪਨੇ ਭਾਜਪਾ ਜਮਾਤ ਨਾਲ ਜੁੜੇ ਹੋਏ ਹਨ। ਪਰਮਾਤਮਾ ਉਹਨਾਂ ਦੀਆਂ ਕੋਸ਼ਿਸ਼ਾਂ ਅਤੇ ਯਤਨਾਂ ਨੂੰ ਸਫਲ ਬਣਾਉਣ।