ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਤਰਲੋਚਨ ਬਾਂਸਲ ਦੇ ਦਰਜ ਮੁਕੱਦਮੇ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2025 :ਤਪਾ ਮੰਡੀ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ ਤੇ ਦਰਜ ਮਾਮਲਾ ਸਿਰਫ਼ ਰਾਜਨੀਤਕ ਬਦਲਾ ਖ਼ੋਰੀ ਤੇ ਸੂਬਾ ਸਰਕਾਰ ਦੀ ਘਬਰਾਹਟ ਦਾ ਨਤੀਜਾ ਹੈ ਇਹ ਦੋਸ਼ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਤਰਲੋਚਨ ਬਾਂਸਲ ਦੇ ਦਰਜ ਮਾਮਲੇ ਦੀ ਨਿੰਦਾ ਕਰਦਿਆਂ ਲਾਏ।ਮਲੂਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ. ਵਾਅਦਾ ਖਿਲਾਫੀ ਤੇ ਲੈਂਡ ਪੁਲਿੰਗ ਵਰਗੇ ਲੋਕ ਵਿਰੋਧੀ ਫੈਸਲਿਆ ਕਾਰਨ ਆਪਣਾ ਅਧਾਰ ਗੁਆ ਚੁੱਕੀ ਹੈ ਰਾਜਨੀਤਿਕ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਕੇ ਸਰਕਾਰ ਲੋਕਾਂ ਦੀ ਜੁਬਾਨ ਬੰਦੀ ਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਤਰਲੋਚਨ ਬਾਂਸਲ ਇੱਕ ਇਮਾਨਦਾਰ ਰਾਜਨੀਤਕ ਆਗੂ ਤੇ ਉੱਘੇ ਸਮਾਜ ਸੇਵੀ ਹਨ ਉਹ ਸੂਬੇ ਦੇ ਮਹਾਂ ਕਾਬੜ ਸੰਘ ਦੇ ਵੀ ਪ੍ਰਧਾਨ ਹਨ।
ਉਹਨਾਂ ਕਿਹਾ ਕਿ ਅਜਿਹੇ ਆਗੂ ਦਾ ਕਿਸੇ ਵੀ ਅਪਰਾਧਿਕ ਮਾਮਲੇ ਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਮਾਮਲੇ ਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਤਰਲੋਚਨ ਬਾਂਸਲ ਦੀ ਸ਼ਮੂਲੀਅਤ ਦਾ ਨਾਂ ਤਾਂ ਪੁਲੀਸ ਕੋਲ ਕੋਈ ਸਬੂਤ ਹੈ ਤੇ ਨਾਂ ਹੀ ਉਨ੍ਹਾਂ ਵਿਰੁੱਧ ਕਿਸੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਮਾਮਲਾ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਪੁਲਿਸ ਨੇ ਬਿਨਾਂ ਤੱਥਾਂ ਤੋਂ ਆਪਣੇ ਰਾਜਨੀਤਕ ਸਰਪ੍ਰਸਤਾਂ ਨੂੰ ਖੁਸ਼ ਕਰਨ ਲਈ ਇਹ ਝੂਠਾ ਪਰਚਾ ਦਰਜ ਕੀਤਾ ਹੈ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਰਾਜਨੀਤਕ ਬਦਲਾ ਖ਼ੋਰੀ ਅਧੀਨ ਦਰਜ ਕੀਤੇ ਜਾ ਰਹੇ ਮਾਮਲਿਆ ਦਾ ਸਖਤ ਨੋਟਿਸ ਲਵੇਗਾ।
ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਤਰਲੋਚਨ ਬਾਂਸਲ ਦੇ ਹੱਕ ਚ ਖੜ੍ਹੀ ਹੈ। ਉਹਨਾਂ ਕਿਹਾ ਕਿ ਜਿਲ੍ਹਾ ਪੁਲਿਸ ਅਧਿਕਾਰੀ ਤਰੁੰਤ ਇਸ ਮਾਮਲੇ ਦੀ ਜਾਂਚ ਕਰਕੇ ਤਰਲੋਚਨ ਬਾਂਸਲ ਦੇ ਖਿਲਾਫ ਦਰਜ ਮਾਮਲਾ ਰੱਦ ਕਰਨ ਜੇਕਰ ਪੁਲਿਸ ਨੇ ਰਾਜਨੀਤਕ ਬਦਲਾ ਖ਼ੋਰੀ ਦੀ ਸਿਆਸਤ ਬੰਦ ਨਾਂ ਕੀਤੀ ਤਾਂ ਅਕਾਲੀ ਦਲ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਹਰ ਪੱਧਰ ਤੇ ਵਿਰੋਧ ਕਰੇਗਾ।