ਸੀਜੀਸੀ ਲਾਂਡਰਾਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 25 ਜੁਲਾਈ 2025 - ਵਿਦਿਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਸਾਵਣ ਮਹੀਨੇ ਦੇ ਰਵਾਇਤੀ ਤਿਉਹਾਰ ਤੀਜ ਮਨਾਉਣ ਲਈ ‘ਤ੍ਰਿਣ-ਝਿਮ 2025’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਕੈਂਪਸ ਵਿੱਚ ਬਹੁਤ ਧੂਮਧਾਮ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀਮਤੀ ਗੀਤਿਕਾ ਸਿੰਘ (ਪੀਸੀਐਸ), ਏਡੀਸੀ ਮੋਹਾਲੀ, ਸ਼੍ਰੀਮਤੀ ਦਮਨਦੀਪ ਕੌਰ (ਪੀਸੀਐਸ), ਐਸਡੀਐਮ, ਮੋਹਾਲੀ, ਸ਼੍ਰੀਮਤੀ ਕਰਮਜੀਤ ਕੌਰ ਧਾਲੀਵਾਲ, ਸ਼੍ਰੀਮਤੀ ਦਮਨਦੀਪ ਕੌਰ ਸੰਧੂ, ਸ਼੍ਰੀਮਤੀ ਜੰਨਤ ਸੰਧੂ, ਸਿਮਰਨ ਧਾਲੀਵਾਲ ਅਤੇ ਸ਼੍ਰੀਮਤੀ ਬਿਸਮੀਨ ਬਰਾੜ ਨੇ ਸ਼ਿਰਕਤ ਕੀਤੀ। ਡਾ.ਗਗਨਦੀਪ ਕੌਰ ਭੁੱਲਰ, ਡੀਨ, ਵਿਿਦਆਰਥੀ ਭਲਾਈ, ਸੀਜੀਸੀ ਲਾਂਡਰਾਂ, ਫੈਕਲਟੀ ਮੈਂਬਰਾਂ ਅਤੇ ਵਿਿਦਆਰਥੀਆਂ ਵੱਲੋਂ ਉਨ੍ਹਾਂ ਦਾ ਸਨਮਾਨਪੂਰਵਕ ਸੁਆਗਤ ਕੀਤਾ ਗਿਆ।
ਇਸ ਮੌਕੇ ਅਦਾਰੇ ਦੇ ਵਿਿਦਆਰਥੀਆਂ ਨੇ ਗਿੱਧਾ ਅਤੇ ਹਰਿਆਣਵੀ ਲੋਕ ਨਾਚ ਵਾਲਾ ਇੱਕ ਸ਼ਾਨਦਾਰ, ਊਰਜਾਵਾਨ ਅਤੇ ਜੀਵੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੇ ਨਾਲ ਹੀ ਇੱਕ ਮਹਿੰਦੀ ਐਪਲੀਕੇਸ਼ਨ ਮੁਕਾਬਲਾ ਅਤੇ ਨੇਲ ਆਰਟ ਮੁਕਾਬਲਾ ਵੀ ਕਰਵਾਇਆ ਗਿਆ। ਐਸਡੀਐਮ, ਮੋਹਾਲੀ ਤੋਂ ਸ੍ਰੀਮਤੀ ਦਮਨਦੀਪ ਕੌਰ ਨੇ ਸਾਰੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੀਜੀਸੀ ਲਾਂਡਰਾਂ ਵਿਖੇ ਤੀਜ ਦੇ ਜਸ਼ਨਾਂ ਦਾ ਹਿੱਸਾ ਬਣਨ ’ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਰਵਾਇਤੀ ਤਿਉਹਾਰ ਜ਼ਿੰਦਗੀ ਨੂੰ ਖੁਸ਼ੀਆਂ ਅਤੇ ਰੰਗਾਂ ਨਾਲ ਭਰ ਦਿੰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ, ਖਾਸ ਕਰਕੇ ਔਰਤਾਂ ਨੂੰ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਦੇ ਹੋਏ ਅਤੇ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਆਪਣੇ ਆਪ ਲਈ ਸਮਾਂ ਕੱਢਣ ਅਤੇ ਆਪਣੀ ਤੰਦਰੁਸਤੀ ਦਾ ਧਿਆਨ ਰੱਖਣ ਨੂੰ ਮਹੱਤਵ ਦੇਣ ਦੀ ਅਪੀਲ ਕੀਤੀ। ਸ਼੍ਰੀਮਤੀ ਦਮਨਦੀਪ ਕੌਰ ਸੰਧੂ ਅਤੇ ਸ਼੍ਰੀਮਤੀ ਕਰਮਜੀਤ ਕੌਰ ਧਾਲੀਵਾਲ ਨੇ ਫੈਕਲਟੀ ਅਤੇ ਵਿਿਦਆਰਥੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੀ ਸੋਹਣੀ ਪਰੰਪਰਾ, ਇਸਦੇ ਸਾਰ, ਜੀਵੰਤ ਰੰਗਾਂ ਅਤੇ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਸ਼ੇਸ਼ ਤਿਉਹਾਰਾਂ ਨੂੰ ਮਨਾਉਣਾ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ ਰੱਖਣ ਵਿੱਚ ਮਦਦ ਕਰਦਾ ਹੈ।
ਤ੍ਰਿਣ-ਝਿਮ 2025’ ਦਾ ਮੁੱਖ ਆਕਰਸ਼ਣ ਸਾਵਨ ਕਵੀਨ ਮੁਕਾਬਲਾ ਰਿਹਾ, ਜਿਸ ਵਿੱਚ ਸੀਜੀਸੀ ਦੀਆਂ 16 ਵਿਦਿਆਰਥਨਾਂ ਨੇ ਆਪਣੇ ਸਭ ਤੋਂ ਵਧੀਆ ਰਵਾਇਤੀ ਪਹਿਰਾਵੇ ਵਿੱਚ ਭਾਗ ਲੈਂਦੇ ਹੋਏ ਆਪਣੀਆਂ ਲੋਕ ਗਾਇਕੀ, ਨਾਚ ਅਤੇ ਰਾਜ ਦੇ ਸੱਭਿਆਚਾਰ ਅਤੇ ਤੀਜ ਮਨਾਉਣ ਦੀ ਮਹੱਤਤਾ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ। ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਪਵਨ ਜੌਹਲ ਨੇ ਇਸ ਮੁਕਾਬਲੇ ਦੀ ਜੱਜ ਵਜੋਂ ਪ੍ਰਧਾਨਗੀ ਕੀਤੀ। ਇਸ ਮੁਕਾਬਲੇ ਵਿੱਚ ਏਆਈਐਮਐਲ ਦੀ ਬੀਟੈਕ ਦੀ ਪੜ੍ਹਾਈ ਕਰ ਰਹੀ ਹਰਸਿਮਰ ਨੂੰ ‘ਮਿਸ ਸਾਵਨ ਕਵੀਨ’ ਦਾ ਖਿਤਾਬ ਮਿਿਲਆ ਜਦੋਂ ਕਿ ਬੀਬੀਏ, ਤੀਜੇ ਸਾਲ ਦੀ ਸਿਮਰਨ, ਮੁਕਾਬਲੇ ਦੀ ਉਪ ਜੇਤੂ ਰਹੀ। ਪ੍ਰਭਸਿਮਰਨ ਕੌਰ ਨੂੰ ਸਰਵੋਤਮ ਪਹਿਰਾਵੇ (ਬੈਸਟ ਅਟਾਇਰ) ਦਾ ਖਿਤਾਬ ਦਿੱਤਾ ਗਿਆ। ਇਸ ਦੇ ਨਾਲ ਹੀ ਅੰਸ਼ਿਕਾ, ਚਾਰੂ ਵਰਮਾ ਅਤੇ ਸ਼ੋਭਿਤਾ ਨੂੰ ਮਹਿੰਦੀ ਐਪਲੀਕੇਸ਼ਨ ਮੁਕਾਬਲੇ ਦੇ ਪਹਿਲੇ, ਦੂਜੇ ਅਤੇ ਤੀਜੇ ਇਨਾਮ ਦਾ ਜੇਤੂ ਐਲਾਨਿਆ ਗਿਆ ਜਦ ਕਿ ਮਹਿਕਪ੍ਰੀਤ ਅਤੇ ਭਾਵਿਕਾ ਨੇ ਨੇਲ ਆਰਟ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ। ਪ੍ਰੋਗਰਾਮ ਇਨਾਮ ਵੰਡ ਸਮਾਰੋਹ ਅਤੇ ਸੱਦੇ ਗਏ ਪਤਵੰਤਿਆਂ ਦੇ ਸਨਮਾਨ ਨਾਲ ਸਮਾਪਤ ਹੋਇਆ। ਇਸ ਉਪਰੰਤ ਡੀਨ ਵਿਿਦਆਰਥੀ ਭਲਾਈ, ਡਾ. ਗਗਨਦੀਪ ਕੌਰ ਭੁੱਲਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।