ਭਿਆਨਕ ਸੜਕ ਹਾਦਸੇ 'ਚ ਬਿਜਲੀ ਮੁਲਾਜ਼ਮ ਦੀ ਮੌਤ
ਬਲਜੀਤ ਸਿੰਘ
ਤਰਨਤਾਰਨ, 24 ਜੁਲਾਈ 2025- ਤਰਨ ਤਾਰਨ ਦੇ ਨਜ਼ਦੀਕ ਝਬਾਲ ਰੋਡ ਤੇ ਇੱਕ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਮੱਲੀਆਂ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਜਦ ਉਹ ਆਪਣੇ ਪਿੰਡ ਤੋਂ ਝਬਾਲ ਨੂੰ ਡਿਊਟੀ ਤੇ ਜਾ ਰਿਹਾ ਸੀ ਤਾਂ ਜਦ ਤਰਨ ਤਰਨ ਤੋਂ ਝਬਾਲ ਰੋਡ ਤੋਂ ਥੋੜੀ ਹੀ ਦੂਰ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਪਿਛਿਓ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਗਿਆ ਹੈ।