ਪੰਜਾਬ 'ਚ ਜਨਗਣਨਾ-2027 ਹੋਵੇਗੀ ਸ਼ੁਰੂ, ਤਿਆਰੀਆਂ ਆਰੰਭੀਆਂ
ਜਨਗਣਨਾ 2027 ਕਰਵਾਉਣ ਸਬੰਧੀ ਵਿਸ਼ੇਸ਼ ਮੀਟਿੰਗ ਅਯੋਜਿਤ
ਰੂਪਨਗਰ, 24 ਜੁਲਾਈ 2025: ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਕਰਵਾਉਣ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਸਤਿਆ ਨਰਾਇਣ ਨੇ ਦੱਸਿਆ ਕਿ ਜਨਗਣਨਾ 2027 ਸ਼ੁਰੂ ਹੋਣ ਵਾਲੀ ਹੈ ਜੋ ਮਾਰਚ-ਅਪ੍ਰੈਲ 2026 ਵਿੱਚ ਹਾਊਸ ਲਿਸਟਿੰਗ ਕੀਤੀ ਜਾਣੀ ਹੈ।
ਇਸ ਮੀਟਿੰਗ ਵਿੱਚ ਸੈਸਿੰਗ ਵਿਭਾਗ ਵੱਲੋਂ ਭੇਜੇ ਗਏ ਪ੍ਰੋਫਾਰਮਿਆਂ ਨੂੰ ਭਰਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਹਿਸੀਲਦਾਰ ਅਤੇ ਈ.ਓ, ਐਮਸੀ ਆਪਣੇ-ਆਪਣੇ ਇਲਾਕਿਆਂ ਨੂੰ ਚੰਗੀ ਤਰ ਚੈੱਕ ਕਰਨਗੇ ਅਤੇ ਜੇਕਰ ਕੋਈ ਪਿੰਡ ਸ਼ਹਿਰੀ ਖੇਤਰ ਵਿੱਚ ਸ਼ਾਮਿਲ ਹੋਇਆ ਹੈ ਤਾਂ ਉਸ ਏਰੀਏ ਨੂੰ ਵੈਰੀਫਾਈ ਕਰਕੇ ਪ੍ਰੋਫਾਰਮਿਆਂ ਅਨੁਸਾਰ ਭਰ ਕੇ ਜਲਦੀ ਭੇਜਿਆ ਜਾਵੇ। ਇਸ ਸਬੰਧੀ ਜੇਕਰ ਕੋਈ ਤਬਦੀਲੀ ਆਈ ਹੈ ਤਾਂ ਇਸ ਦਾ ਗਜਟ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਚਾਰਜ ਅਫਸਰ ਤੋਂ ਵੈਰੀਫਾਈ ਕਰਵਾ ਕੇ ਭੇਜਿਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਇਸ ਕੰਮ ਨੂੰ ਬੜੀ ਜਿੰਮੇਵਾਰੀ ਨਾਲ ਕੀਤਾ ਜਾਵੇ ਇਸ ਸਬੰਧੀ ਕੋਈ ਵੀ ਰਿਪੋਰਟ ਵੈਰੀਫਾਈ ਕਰਨ ਉਪਰੰਤ ਹੀ ਭੇਜੀ ਜਾਵੇ। ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਜਨਰਲ ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ ਸਿੰਘ, ਡਿਪਟੀ ਈ.ਐਸ.ਏ ਹਰਮੇਸ਼ ਕੁਮਾਰ, ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ ਅਤੇ ਸਮੂਹ ਚਾਰਜ ਅਫਸਰ ਜਿਲ੍ਹਾ ਰੂਪਨਗਰ, ਤਹਿਸੀਲਦਾਰ ਅਤੇ ਈਓ, ਐਮਸੀ, ਕਰਮਚਾਰੀ ਹਾਜ਼ਰ ਸਨ।