ਮਾਮਲਾ ਲੰਗਾਹ ਮਾਰਕੀਟ ਦੀਆ ਦੁਕਾਨਾਂ ਉੱਪਰ ਸਿੰਬਲ ਦੇ ਟਾਹਣੇ ਡਿੱਗਣ ਦਾ: ਦੁਕਾਨਦਾਰਾਂ ਕੀਤਾ ਵਣ ਵਿਭਾਗ ਦਾ ਪਿਟ ਸਿਆਪਾ
- ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦਾ ਜਿੰਮੇਦਾਰ ਡੀ.ਐਫ.ਓ ਗੁਰਦਸਪੂਰ, ਫਾਰੈਸਟ ਗਾਰਡ ਅਤੇ ਵਣ ਵਿਭਾਗ ਹੋਵੇਗਾ- ਦੁਕਾਨਦਾਰ
ਰੋਹਿਤ ਗੁਪਤਾ
ਗੁਰਦਾਸਪੁਰ 29 ਮਈ 2025 - ਕੁਝ ਦਿਨ ਪਹਿਲਾਂ ਲੰਗਾਹ ਮਾਰਕੀਟ ਦੀ ਦੁਕਾਨ ਉਪਰ ਡਿੱਗੇ ਸਿੰਬਲ ਦੇ ਦਰੱਖ਼ਤ ਦੇ ਟਹਿਣੇ ਨੂੰ ਨਾ ਚੁੱਕਣ ਕਰਕੇ ਗੁੱਸਾਏ ਦੁਕਾਨਦਾਰਾਂ ਨੇ ਡੀ ਐਫ਼ ਓ ਗੁਰਦਾਸਪੁਰ, ਫੋਰੈਸਟ ਵਿਭਾਗ ਤੇ ਗਾਰਡ ਅਤੇ ਵਣ ਵਿਭਾਗ ਦੇ ਵਿਰੁੱਧ ਜੰਮ ਕੇ ਨਾਰੇਬਾਜੀ ਕਰਦੇ ਹੋਏ, ਵਣ ਵਿਭਾਗ ਅਤੇ ਇਸ ਦੇ ਅਧਿਕਾਰੀਆ ਦਾ ਪਿਟ-ਸਿਆਪਾ ਕਰਦੇ ਹੋਏ, ਮੁਰਦਾਬਾਦ ਦੇ ਨਾਰੇ ਲਗਾਏ ਹਨ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਲੰਗਾਹ ਮਾਰਕੀਟ ਦੀ ਇਕ ਦੁਕਾਨ ਉਪਰ ਸਿੰਬਲ ਦੇ ਦਰੱਖ਼ਤ ਦਾ ਟਹਿਣਾ ਡਿੱਗੇ ਨੂੰ ਕਈ ਦਿਨ ਬੀਤ ਗਏ ਹਨ ਅਤੇ ਇਹ ਦਰੱਖ਼ਤ ਦਾ ਟਹਿਣਾ ਜੌ ਬਾਕੀ ਟਾਹਣੀਆਂ ਨਾਲ ਅਟਕ ਕੇ ਲਮਕਿਆ ਹੋਇਆ ਹੈ, ਲਗਾਤਾਰ ਸ਼ੈੱਡ ਤੋਂ ਹੌਲੀ ਹੌਲੀ ਤਿਲਕ ਕੇ ਥੱਲੇ ਆ ਰਿਹਾ ਹੈ । ਜਿਸ ਕਰਕੇ ਹੁਣ ਕੋਈ ਵਡੇ ਜਾਨੀ ਨੁਕਸਾਨ ਦਾ ਖਤਰਾ ਦੁਕਾਨਦਾਰਾ ਦੇ ਸਿਰ ਤੇ ਮੰਡਰਾ ਰਿਹੈ ਹੈ। ਦੁਕਾਨਦਾਰ ਨੇ ਕਿਹਾਕਿ ਦਰੱਖ਼ਤ ਦਾ ਟਹਿਣਾ ਡਿੱਗਣ ਨਾਲ ਪਹਿਲਾ ਹੀ ਦੁਕਾਨਦਾਰ ਦੀ ਸੈਡ, ਗੈਲਰੀ ਅਤੇ ਲੇਨਟਰ ਦਾ ਨੁਕਸਾਨ ਤਾਂ ਹੋ ਚੁੱਕਿਆ ਹੈ , ਪਰ ਜੇਕਰ ਹੁਣ ਸਮੇਂ ਰਹਿੰਦੇ ਡੀ ਐਫ਼ ਓ ਗੁਰਦਾਸਪੁਰ ਅਤੇ ਵਣ ਵਿਭਾਗ ਦੇ ਅਧਿਕਾਰੀਆ ਦੀ ਕੁੰਭਕਰਨੀ ਨੀਦ ਨਾ ਖੁੱਲੀ ਤਾਂ ਜਾਨੀ ਨੁਕਸਾਨ ਹੋਣਾ ਲਗਭਗ ਤੈਅ ਹੈ। ਦੁਕਾਨਦਾਰ ਨੇ ਕਿਹਾਕਿ ਕਿ ਜੇਕਰ ਕਿਸੇ ਦੁਕਾਨਦਾਰ ਜਾ ਰਾਹਗੀਰ ਨਾਲ ਇੰਨਾ ਦਰਖਤਾਂ ਤੇ ਟਾਹਣੀਆਂ ਕਰਕੇ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਜਿੰਮੇਦਾਰ ਡੀ ਐਫ਼ ਓ ਗੁਰਦਾਸਪੁਰ, ਵਣ ਵਿਭਾਗ ਦਾ ਗਾਰਡ, ਅਤੇ ਵਣ ਵਿਭਾਗ ਦੇ ਅਧਿਕਾਰੀ ਹੋਣਗੇ । ਦੁਕਾਨਦਾਰਾ ਨੇ ਕਿਹਾਕਿ ਉਹਨਾਂ ਨੇ ਇਸ ਸਬੰਧੀ ਕਈ ਵਾਰ ਡੀ.ਐਫ.ਓ ਗੁਰਦਾਸਪੁਰ ਨੂੰ ਫੋਨ ਵੀ ਕੀਤਾ ਸੀ। ਪਰ ਡੀ.ਐਫ.ਐਸ ਗੁਰਦਾਸਪੁਰ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ, ਅਤੇ ਨੀ ਹੀ ਉਨ੍ਹਾਂ ਦਾ ਫੋਨ ਵਾਪਿਸ ਆਇਆ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਵਣ ਵਿਭਾਗ ਦੇ ਫੋਰਸਟ ਗਾਰਡ ਨੂੰ ਵੀ ਦੱਸ ਚੁੱਕੇ ਹਨ ਪਰ ਫਿਰ ਵੀ ਵਿਭਾਗ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਡੀ ਐਫ਼ ਓ ਗੁਰਦਾਸਪੁਰ ਸਮੇਤ ਵਣ ਵਿਭਾਗ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ ਕਿਉਂਕਿ ਵਨ ਵਿਭਾਗ ਦੇ ਕੰਨਾਂ ਤੇ ਅਜੇ ਤੱਕ ਜੂ ਨਹੀਂ ਛਿੜਕੀ, ਤੇ ਨਾ ਹੀ ਕਿਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਦੀ ਸਾਰ ਲਈ ਹੈ। ਦੁਕਾਨਦਾਰ ਨੇ ਕਿਹਾਕਿ ਜੇਕਰ ਕਿਸੇ ਦੁਕਾਨਦਾਰ ਜਾ ਰਾਹਗੀਰ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਕਿ ਡੀ.ਐਫ.ਓ ਗੁਰਦਸਪੂਰ, ਫਾਰੈਸਟ ਗਾਰਡ ਜਾ ਵਣ ਵਿਭਾਗ ਇਸ ਦੀ ਜਿੰਮੇਵਾਰੀ ਲਵੇਗਾ ?। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਇਸ ਦਾ ਜਿੰਮੇਦਾਰ ਸਿੱਧੇ ਤੌਰ ਤੇ ਡੀ.ਐਫ.ਓ ਗੁਰਦਸਪੂਰ, ਫਾਰੈਸਟ ਗਾਰਡ ਅਤੇ ਵਣ ਵਿਭਾਗ ਹੋਵੇਗਾ ।
ਦੁਕਾਨਦਾਰਾ ਨੇ ਵਣ ਵਿਭਾਗ ਤੇ ਨਿਸ਼ਾਨਾ ਸਾਦਤੇ ਹੋਏ ਕਿਹਾਕਿ ਸਭ ਤੋਂ ਜਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਵਣ ਵਿਭਾਗ ਵਲੋ ਧਾਰੀਵਾਲ ਨਹਿਰ ਦੇ ਕਰੀਬ ਬਣ ਰਹੇ ਡੈਮ ਵਾਲੀ ਜਗ੍ਹਾ ਤੋਂ ਅਣ ਗਿਨਤ ਹਰੇ ਦਰਖਤ ਤਾਂ ਫਟਾ ਫਟ ਕਟਵਾ ਦਿੱਤੇ ਹਨ ਪਰ ਇਹ ਮਿਆਦ ਪੂਰੀ ਕਰ ਚੁੱਕੇ, ਸੁਕੇ ਹੋਏ ਦਰੱਖ਼ਤ ਕਟਵਾਉਣ ਲਈ ਵਿਭਾਗ ਵਡੇ ਹਾਦਸੇ ਦੀ ਉਡੀਕ ਵਿਚ ਹੈ ।
ਉਨ੍ਹਾਂ ਕਿਹਾਕਿ ਜਿਸ ਵਿਭਾਗ ਦਾ ਕੋਈ ਅਧਿਕਾਰੀ, ਦੁਕਾਨਦਾਰਾਂ ਦਾ ਇੰਨਾ ਨੁਕਸਾਨ ਹੋਣ ਤੋਂ ਬਾਅਦ ਵੀ ਅੱਜ ਤੱਕ ਮੌਕਾ ਵੇਖਣ ਜਾ ਸਾਰ ਲੈਣ ਲਈ ਨਹੀਂ ਆਇਆ, ਇਹੋ ਜਿਹੇ ਵੀ ਵਿਭਾਗ ਦੇ ਡੀ.ਐਫ.ਓ ਅਤੇ ਫੋਰੈਸਟ ਗਾਰਡ ਕੋਲੋ ਹੁਣ ਦੁਕਾਨਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਉਮੀਦ ਨਹੀਂ ਹੈ। ਕਿਉੰਕਿ ਹੁਣ ਉਹ ਇਸ ਵਿਭਾਗ ਦੇ ਅੱਗੇ ਆਪਣੇ ਹੱਥ ਖੜੇ ਕਰ ਚੁੱਕੇ ਹਨ । ਉਹਨਾਂ ਨੇ ਕਿਹਾ ਕਿ ਇਸੇ ਸੜਕ ਤੇ ਵਨ ਵਿਭਾਗ ਦਾ ਦਫਤਰ ਹੋਣ ਦੇ ਬਾਅਦ ਵੀ ਵਿਭਾਗ ਵਡੇ ਹਾਦਸੇ ਦੀ ਉਡੀਕ ਵਿਚ ਹੈ ਅਤੇ ਦੁਕਾਨਦਾਰ ਹਾਦਸੇ ਦੇ ਇੰਤਜਾਰ ਵਿਚ।
ਕੀ ਕਹਿਣਾ ਹੈ ਫਾਰੈਸਟ ਗਾਰਡ ਦਾ।
ਉਪਰੋਕਤ ਵਿਸ਼ੇ ਸੰਬੰਧੀ ਜਦੋਂ ਫੋਰੈਸਟ ਗਾਰਡ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਗਿਆ ਹੈ । ਪਰ ਠੇਕੇਦਾਰ ਦਾ ਕਹਿਣਾ ਹੈ ਕੀ ਦਰੱਖ਼ਤ ਕੱਟਣ ਸਮੇਂ ਦੁਕਾਨਦਾਰ ਦੀਆ ਸੈਡਾ ਦੀ ਸਮੱਸਿਆ ਆ ਸਕਦੀ ਹੈ। ਜਿਸ ਸਬੰਧੀ ਉਨਾਂ ਨੇ ਠੇਕੇਦਾਰ ਨੂੰ ਇਸ ਸਬੰਧੀ ਲਿਖਤ ਵਿੱਚ ਦੇਣ ਲਈ ਕਿਹਾ ਹੈ। ਫੋਰਟ ਗਾਰਡ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਦੁਕਾਨਦਾਰਾਂ ਨੂੰ ਇਸ ਸਬੰਧੀ ਦੱਸਿਆ, ਜਾ ਕੋਈ ਪੱਤਰ ਕਢਿਆ ਹੈ ਤਾਂ ਉਹਨਾਂ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ।
ਫੋਰਸ ਗਾਰਡ ਨੇ ਅਗੇ ਦੱਸਿਆ ਕਿ ਇਸ ਦਰੱਖਤ ਦੇ ਟਹਿਣੇ ਨੂੰ ਉਤਾਰਨ ਲਈ ਹਾਈਡਰਾ ਮਸ਼ੀਨ ਦੀ ਜਰੂਰਤ ਹੋਵੇਗੀ ਅਤੇ ਉਹ ਜਲਦੀ ਹੀ ਇਸ ਟਹਿਣੇ ਨੂੰ ਉਤਾਰ ਲੈਣਗੇ। ਫੋਰੈਸਟ ਗਾਰਡ ਨੇ ਇਹ ਵੀ ਮੰਨਿਆ ਕਿ ਇਹ ਦਰਖਤ ਪੂਰੀ ਤਰਾਂ ਸੁੱਕ ਚੁੱਕੇ ਹਨ ਅਤੇ ਕਿਸੇ ਸਮੇਂ ਵੀ ਡਿੱਗ ਸਕਦੇ ਹਨ।
ਕੀ ਕਹਿਣਾ ਹੈ ਡੀ ਐਫ ਓ ਗੁਰਦਸਪੂਰ ਦਾ
ਇਸ ਸੰਬੰਧੀ ਜਦੋ ਡੀ ਐਫ ਓ ਡੀ ਐਫ ਓ ਨਾਲ ਗੱਲ ਕੀਤੀ ਗਯੀ ਤਾ ਉਨ੍ਹਾਂ ਨੇ ਕਿਹਾ ਕਿ ਇਹ ਦਰਖ਼ਤ ਵਿਕ ਚੁਕੇ ਹਨ ਹੁਣ ਇਹ ਦਰਖ਼ਤਾ ਨੂੰ ਠੇਕਦਾਰ ਕਟੇਗਾ। ਜਦੋਂ ਡਿੱਗੇ ਹੋਏ ਦਰਖਤ ਦੀ ਸ਼ਾਖਾ ਨੂੰ ਚੁੱਕਣ ਸਬੰਧੀ ਪੁੱਛਿਆ ਗਿਆ ਕਿ ਇਹ ਸ਼ਾਖਾ ਵਨ ਵਿਭਾਗ ਉਠਾਵੇਗਾ ਜਾਂ ਠੇਕੇਦਾਰ ਤਾਂ ਉਹਨਾਂ ਨੇ ਕਿਹਾ ਕਿ ਉਹ ਫੋਰੈਸਟ ਗਾਰਡ ਮਨਦੀਪ ਸਿੰਘ ਨੂੰ ਇਸ ਸਬੰਧੀ ਕਹਿ ਦਿੰਦੇ ਹਨ ਕਿ ਇਸ ਸ਼ਾਖਾ ਨੂੰ ਚੁੱਕ ਲਿਆ ਜਾਵੇ ।ਬਾਕੀ ਜਵਾਬ ਤੋਂ ਭੱਜਦੇ ਹੋਏ ਡੀ ਐਫ ਓ ਨੇ ਇਸ ਸੰਬੰਧੀ ਅਮ੍ਰਿਤਸਰ ਦਫਤਰ ਵਿਖੇ ਗੱਲ ਕਰਨ ਲਈ ਕਿਹਾ।