ਲੁਧਿਆਣਾ ਪੁਲਿਸ ਵੱਲੋਂ ਹੈਰੋਇਨ,ਡਰੱਗ ਮਨੀ ਅਤੇ ਇਲੈਕਟ੍ਰੋਨਿਕ ਕੰਡੇ ਸਮੇਤ 3 ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 29 ਮਈ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 28-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਟਿੱਬਾ, ਲੁਧਿਆਣਾ ਦੇ ਏਰੀਆ ਵਿੱਚੋਂ 03 ਦੋਸ਼ੀਆਂ ਨੂੰ ਸਮੇਤ ਐਕਟਿਵਾ ਨੰਬਰ PB 10 HG-8463 ਰੰਗ ਮਟੈਲਿਕ ਦੇ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 01 ਕਿਲੋਗ੍ਰਾਮ ਹੈਰੋਇਨ, 30 ਖ਼ਾਲੀ ਜਿੱਪ ਲਾਕ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੌਨਿਕ ਕੰਡਾ, ਇੱਕ ਪੁਲੰਦਾ ਛੋਟਾ ਖ਼ਾਲੀ ਕਿੱਟ ਬੈਗ ਰੰਗ ਕਾਲਾ ਬਰਾਮਦ ਕੀਤਾ।
ਮਿਤੀ 28-05-2025 ਨੂੰ ASI ਪਰਮਜੀਤ ਸਿੰਘ . ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ MLG ਸੀਵਰੇਜ ਟਰੀਟਮੈਂਟ ਪਲਾਂਟ, ਕੱਕਾ ਰੋਡ ਲੁਧਿਆਣਾ ਤੋ ਦੋਸ਼ੀਆਂ ਸੋਨੂੰ ਠਾਕੁਰ ਪੁੱਤਰ ਮਨੋਜ ਠਾਕੁਰ , ਅਭਿਸ਼ੇਕ ਗੌਤਮ ਉਰਫ਼ ਕਾਕੂ ਸ਼ੂਟਰ ਪੁੱਤਰ ਨਿਤਿਨ ਗੌਤਮ ਅਤੇ ਮਹੇਸ਼ ਉਰਫ਼ ਜਤਿਨ ਪੁੱਤਰ ਸੁਭਾਸ਼ ਸਾਹਨੀ ਨੂੰ ਗ੍ਰਿਫ਼ਤਾਰ ਕੀਤਾ । ਦੋਸ਼ੀਆਂ ਦੇ ਬਰਖਿਲਾਫ ਮੁਕੱਦਮਾ ਨੰ. 81 ਮਿਤੀ 28.05.2025 ਜੁਰਮ 21C,29-61-85 NDPS Act ਥਾਣਾ ਟਿੱਬਾ, ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਲਾਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।