ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਿਤ ਨਵੇਂ ਬੈਂਚ 5 ਜੂਨ ਤੋਂ ਸ਼ੁਰੂ
- ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਲੜਕੀਆਂ ਨੂੰ ਦਿੱਤੀ ਜਾਵੇਗੀ 30 ਪ੍ਰਤੀਸ਼ਤ ਛੂਟ : ਇਜ਼ੀ: ਸਿਮਰਨ
ਰੋਹਿਤ ਗੁਪਤਾ
ਗੁਰਦਾਸਪੁਰ, 28 ਮਈ 2025 - ਜਿਲ੍ਹਾ ਗੁਰਦਾਸਪੁਰ ਦਾ ਪ੍ਰਸਿੱਧ ਕੰਪਿਊਟਰ ਟ੍ਰੇਨਿੰਗ ਸੈਂਟਰ ਸੀ.ਬੀ.ਏ ਇਨਫੋਟੈਕ, ਜਿਸ ਤੋਂ ਤਾਲੀਮ ਲੈ ਕੇ ਹਜ਼ਾਰਾਂ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਵਧੀਆ ਮੁਕਾਮ ਹਾਸਲ ਕਰ ਚੁੱਕੇ ਹਨ, ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਮੌਕੇ 'ਤੇ ਨਵੇਂ ਕੰਪਿਊਟਰ ਅਤੇ ਆਈ.ਟੀ ਕੋਰਸਾਂ ਦੇ ਬੈਂਚ 5 ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ।
ਚੈਅਰਪਰਸਨ Er. Simran ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਕੋਚਿੰਗ ਦਿੱਤੀ ਜਾਵੇਗੀ ਜੋ ਉਨ੍ਹਾਂ ਦੇ ਭਵਿੱਖ ਨੂੰ ਨਿਖਾਰਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਅਕਸਰ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਾਂ ਵਿਅਰਥ ਗਵਾ ਲੈਂਦੇ ਹਨ, ਪਰ CBA Infotech ਨੇ ਇਹ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਕਿ ਉਹ ਆਪਣੇ ਭਵਿੱਖ ਲਈ ਕਦਮ ਚੁੱਕਣ।
ਉਨ੍ਹਾਂ ਅੱਗੇ ਦੱਸਿਆ ਕਿ CBA Infotech ਵਲੋਂ ਕੰਪਿਊਟਰ ਦੇ ਬੇਸਿਕ ਤੋਂ ਲੈ ਕੇ ਐਡਵਾਂਸ ਕੋਰਸਾਂ ਤੱਕ ਅਤੇ ਆਈ.ਟੀ. ਖੇਤਰ ਨਾਲ ਸੰਬੰਧਤ ਕਈ ਕੋਰਸ ਉਪਲੱਬਧ ਹਨ।
Er. Simran ਨੇ ਇਹ ਵੀ ਸਪਸ਼ਟ ਕੀਤਾ ਕਿ "ਬੇਟੀ ਬਚਾਓ, ਬੇਟੀ ਪੜਾਓ" ਮੁਹਿੰਮ ਨੂੰ ਉਤਸ਼ਾਹਿਤ ਕਰਦੇ ਹੋਏ ਇਸ ਵਾਰ CBA Infotech ਵੱਲੋਂ ਲੜਕੀਆਂ ਲਈ ਹਰ ਕੋਰਸ ਉੱਤੇ 30% ਦੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ, ਤਾਂ ਜੋ ਹੋਰ ਜ਼ਿਆਦਾ ਲੜਕੀਆਂ ਟੈਕਨੋਲੋਜੀ ਦੇ ਖੇਤਰ ਵਿੱਚ ਆ ਸਕਣ।
ਅੰਤ ਵਿੱਚ Er. Simran ਨੇ ਸਭ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਵਿਅਕਤੀਆਂ ਲਈ ਇਹ ਕੋਰਸ ਲਾਭਕਾਰੀ ਹਨ ਅਤੇ ਜੋ ਵੀ ਰੁਚੀ ਰਖਦੇ ਹਨ, ਉਹ ਗੁਰਦਾਸਪੁਰ ਦੇ ਕਲਾਨੌਰ ਰੋਡ ਸਥਿਤ CBA Infotech ਸੈਂਟਰ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।