ਲੁਧਿਆਣਾ ਨਗਰ ਨਿਗਮ ਵੱਲੋ ਪਾਣੀ ਦੀ ਦੁਰਵਰਤੋ ਕਰਨ ਤੇ ਕੀਤਾ ਚਲਾਨ
ਸੁਖਮਿੰਦਰ ਭੰਗੂ
ਲੁਧਿਆਣਾ 29 ਮਈ 2025 - ਅੱਜ ਦੇ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਸਾਨੂੰ ਆਪਣੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪੈਣਾ ਹੈ। ਕਈ ਤਾਂ ਅਜਿਹੀਆਂ ਜਗ੍ਹਾ ਹਨ ਜਿੱਥੇ ਪਾਣੀ ਦੀ ਕਿੱਲਤ ਬਹੁਤ ਜਿਆਦਾ ਹੋ ਚੁੱਕੀ ਹੈ । ਕੁਝ ਲੋਕ ਅਜਿਹੇ ਹਨ ਜੋ ਸੁਧਰਨ ਦਾ ਨਾਮ ਹੀ ਨਹੀਂ ਲੈ ਰਹੇ। ਨਗਰ ਨਿਗਮ ਲੁਧਿਆਣਾ ਵੱਲੋਂ ਇੱਕ ਜੁਰਮਾਨਾ ਵੀ ਜਾਰੀ ਕੀਤਾ ਗਿਆ ਸੀ ਕਿ ਜੋ ਵੀ ਕੋਈ ਪਾਣੀ ਦੀ ਦੁਰਵਰਤੋਂ ਕਰੇਗਾ ਉਸ ਦਾ ਪਹਿਲੇ ਦਿਨ 1000 ਦਾ ਚਲਾਨ ਕੱਟਿਆ ਜਾਏਗਾ।

ਦੂਸਰੀ ਵਾਰ ਗਲਤੀ ਕਰਨ ਤੇ ਉਸਦਾ 2000 ਦਾ ਚਲਾਨ ਕੱਟਿਆ ਜਾਏਗਾ ਤੇ ਜੇ ਫਿਰ ਵੀ ਉਹ ਗਲਤੀ ਕਰਦਾ ਹੈ ਤਾਂ 5000 ਤਾਂ ਚਲਾਨ ਕੱਟਿਆ ਜਾਏਗਾ ਤੇ ਪਾਣੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਜਾਏਗਾ। ਜੁਰਮਾਨਾ ਭਰਨ ਤੇ ਹੀ ਕਨੈਕਸ਼ਨ ਚਾਲੂ ਹੋ ਸਕੇਗਾ ਪਰ ਲੁਧਿਆਣਾ ਵਾਸੀ ਇਸ ਤੋਂ ਬਿਲਕੁਲ ਹੀ ਉਲਟ ਚੱਲ ਰਹੇ ਹਨ ਅਤੇ ਪਾਣੀ ਦੀ ਦੁਰਵਰਤੋ ਕਰ ਰਹੇ ਹਨ । ਇਸ ਦੀ ਤਾਜ਼ਾ ਮਿਸਾਲ ਅੱਜ ਬਾਂਸਲ ਸਵੀਟ ਸ਼ਾਪ ਦੇ ਕਾਰੀਗਰ ਵੱਲੋ ਮਾਡਲ ਟਾਊਨ ਐਕਸਟਨਸ਼ਨ ਲੁਧਿਆਣਾ ਵਿੱਚ ਦੁਕਾਨ ਦੇ ਬਾਹਰ ਪਾਣੀ ਪਾਇਪ ਨਾਲ ਛਿੜਕ ਕੇ ਪਨਿਦੀ ਬਰਬਾਦੀ ਕੀਤੀ ਜਾ ਰਹੀ ਸੀ ਤਾਂ ਨਗਰ ਨਿਗਮ ਹਰਕਤ ਵਿਚ ਆਇਆ ਤੇ ਬਾਂਸਲ ਸਵੀਟ ਸ਼ਾਪ ਲੁਧਿਆਣਾ ਦਾ ਪਾਣੀ ਦੀ ਦੁਰਵਰਤੋ ਕਰਨ ਤੇ ਚਲਾਨ ਕੀਤਾ । ਕੱਲ 29 ਤਰੀਕ ਨੂੰ ਚਲਾਨ ਭੁਗਤਣ ਲਈ ਕਿਹਾ ਗਿਆ ਹੈ।