ਗ੍ਰਾਮ ਸਭਾਵਾਂ ਦੀ ਪਹਿਰੇਦਾਰੀ ਸਦਕੇ ਪੰਜਾਬ ਬਣ ਸਕਦਾ “ਨਸ਼ਾ ਮੁਕਤ ਪੰਜਾਬ” – MLA ਅਮਰਗੜ੍ਹ
- ਨੌਜਵਾਨ ਸਮਾਜ ਨੂੰ ਨਸ਼ੇ ਦੀ ਅਲਾਮਤ ਤੋਂ ਮੁਕਤ ਕਰਵਾ ਕੇ ਬਣਨ ਮਾਰਗ ਦਰਸ਼ਕ
ਅਮਰਗੜ੍ਹ/ਮਾਲੇਰਕੋਟਲਾ 28 ਮਈ 2025 - ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੀ ਦ੍ਰਿੜਤਾ ਨੂੰ ਦਹੁਰਾਉਂਦਿਆਂ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਨਸ਼ਾ ਮੁਕਤੀ ਯਾਤਰਾ ਅਧੀਨ ਹਲਕੇ ਦੇ ਪਿੰਡ ਨੱਥੂਮਾਜਰਾ, ਬਲੈਤਪੁਰ, ਉਮਰਪੁਰਾ, ਅਕਬਰਪੁਰ ਛੰਨਾ ਅਤੇ ਮੋਮਨਾਬਾਦ ਦਾ ਦੌਰਾ ਕੀਤਾ। ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਮਕਸਦ ਕੇਵਲ ਸਾਂਝੇ ਉਪਰਾਲੇ ਨਾਲ ਹੀ ਪੂਰਾ ਹੋ ਸਕਦਾ ਹੈ।
ਜ਼ਿਲਾ ਪ੍ਰਸ਼ਾਸਨ ਨੂੰ ਨਸ਼ਿਆਂ ਖਿਲਾਫ ਛੇੜੀ ਇਸ ਜੰਗ ਵਿੱਚ ਆਮ ਸਮਾਜ ਤੋਂ ਪੂਰੇ ਸਹਿਯੋਗ ਦੀ ਆਸ ਹੈ ਕਿਉਂਕਿ ਐਂਨੀ ਵੱਡੀ ਅਲਾਮਤ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਜੇ ਕਿਸੇ ਪਰਿਵਾਰ ਦਾ ਕੋਈ ਵੀ ਮੈਂਬਰ ਨਸ਼ਾ ਨਹੀਂ ਕਰਦਾ ਉਸਨੂੰ ਵੀ ਇਸ ਮੁਹਿੰਮ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਘਰ ਹੋਣ ਵਾਲੇ ਬੱਚੇ ਇਸ ਨਸ਼ੇ ਦੀ ਲਪੇਟ ਵਿੱਚ ਆਉਣ ਤੋਂ ਬਚ ਸਕਣ।
ਇਸ ਮੌਕੇ ਉਹਨਾਂ ਨਸ਼ਿਆਂ ਖਿਲਾਫ ਸੁਚਾਰੂ ਢੰਗ ਨਾਲ ਇੱਕਜੁੱਟ ਹੋ ਕੇ ਅੱਗੇ ਆ ਕੇ ਨਸ਼ਿਆਂ ਖਿਲਾਫ ਪੂਰੀ ਤਨਦੇਹੀ ਨਾਲ ਆਵਾਜ ਉਠਾਉਣ ਲਈ ਸਭ ਨੂੰ ਪ੍ਰੇਰਿਤ ਕੀਤਾ । ਖਾਸਕਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣੀ ਦਿਲਚਸਪੀ ਵਧਾਉਣ ਅਤੇ ਗੁੰਮਰਾਹ ਹੋਏ ਨੌਜਵਾਨਾਂ ਵਿੱਚ ਆਤਮਵਿਸ਼ਵਾਸ ਪੈਦਾ ਕਰ ਕੇ ਉਹਨਾਂ ਨੂੰ ਸਹੀ ਰਸਤੇ ਪਾ ਕੇ ਉਹਨਾਂ ਦੇ ਮਾਰਗ ਦਰਸ਼ਕ ਬਣਨ।
ਇਸ ਮੌਕੇ ਹਲਕਾ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ, ਪੇਂਡੂ ਵਿਕਾਸ ਅਫਸਰ ਬੱਬਲਜੀਤ ਕੌਰ, ਚੇਅਰਮੈਨ ਮਾਰਕੀਟ ਕਮੇਟੀ ਕਲਮਜੀਤ ਸਿੰਘ ਉੱਭੀ, ਕੁਆਰਡੀਨੇਟਰ ਨਸਾਰ ਅਹਿਮਦ, ਵਿਧਾਇਕ ਦੇ ਪੀ.ਏ ਨਸਾਰ ਚੌਧਰੀ, ਵਿਧਾਇਕ ਦੇ ਪੀ.ਏ ਅਭੀਜੋਤ ਸਿੰਘ, ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।