ਸੰਵਿਧਾਨ ਬਚਾਓ ਰੈਲੀ" ਦੀ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਧਾਲੀਵਾਲ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ
* "ਸੰਵਿਧਾਨ ਬਚਾਓ ਰੈਲੀ" ਦੀ ਤਿਆਰੀਆਂ ਨੂੰ ਲੈ ਕੇ ਕੀਤੀਆਂ ਵਿਚਾਰਾਂ ਸਾਂਝੀਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 28 ਮਈ 2025 ਪੰਜਾਬ ਕਾਂਗਰਸ ਵੱਲੋਂ ਫਗਵਾੜਾ ਵਿਖੇ 1 ਜੂਨ ਨੂੰ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਦੀ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਇਕ ਵਿਸ਼ੇਸ਼ ਬੈਠਕ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ। ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਬੈਠਕ ’ਚ ਵਿਚ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਕਾਂਗਰਸੀ ਆਗੂਆਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਅਤੇ ਨਵਤੇਜ ਸਿੰਘ ਚੀਮਾ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਬਚਾਓ ਰੈਲੀ ਸਿਰਫ਼ ਇਕ ਰੈਲੀ ਨਹੀਂ, ਸਗੋਂ ਇਕ ਸੰਘਰਸ਼ ਹੈ।
ਜਿਸ ਰਾਹੀਂ ਅਸੀਂ ਭਾਜਪਾ ਵੱਲੋਂ ਸੰਵਿਧਾਨ ’ਤੇ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣਾ ਹੈ। ਕਾਂਗਰਸ ਪਾਰਟੀ ਦੇ ਹਰ ਅਹੁਦੇਦਾਰ ਤੇ ਹਰ ਵਰਕਰ ਦੀ ਜ਼ਿੰਮੇਵਾਰੀ ਹੈ ਕਿ ਉਹ 1 ਜੂਨ ਨੂੰ ਫਗਵਾੜਾ ਵਿਖੇ ਆਪਣੀ ਹਾਜ਼ਰੀ ਯਕੀਨੀ ਬਣਾਵੇ। ਇਸ ਮੌਕੇ ਚੀਮਾ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸੰਵਿਧਾਨ ਦੀ ਰਾਖੀ ਲਈ ਸਿਰਫ਼ ਬੋਲਦੀ ਹੀ ਨਹੀਂ, ਸਗੋਂ ਮੈਦਾਨ ਵਿਚ ਆ ਕੇ ਕੰਮ ਕਰਦੀ ਹੈ। ਅਸੀਂ ਇਸ ਰੈਲੀ ਰਾਹੀਂ ਪੰਜਾਬ ਦੀ ਧਰਤੀ ਤੋਂ ਸੰਘੀ ਢਾਂਚੇ ਦੀ ਰੱਖਿਆ ਲਈ ਆਵਾਜ਼ ਚੁੱਕਾਂਗੇ। ਸਾਡਾ ਟੀਚਾ ਹਰੇਕ ਪਿੰਡ, ਹਰੇਕ ਘਰ ਤਕ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪਹੁੰਚਾਉਣਾ ਹੈ। ਵਰਕਰਾਂ ਨੂੰ ਫਗਵਾੜਾ ਰੈਲੀ ਵਿਚ ਭੇਜਣ ਲਈ ਟੀਮਾਂ ਬਣਾਈਆਂ ਗਈਆਂ। ਹਰ ਹਲਕੇ ਤੋਂ ਨਿਯੁਕਤ ਬਲਾਕ ਪ੍ਰਧਾਨਾ ਨੂੰ ਆਪਣੇ-ਆਪਣੇ ਖੇਤਰ ਵਿਚ ਸੰਪਰਕ ਮੁਹਿੰਮ ਤੇ ਲਗਾਤਾਰ ਜਨ ਸੰਪਰਕ ਚਲਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਆਗੂਆਂ ਨਾਲ ਬੈਠਕ ਕੀਤੀ ਅਤੇ ਰੱਖੇ ਗਏ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਮੰਡ ਜ਼ਿਲਾ ਪ੍ਰਧਾਨ ਕਿਸਾਨ ਸੈੱਲ, ਰਮੇਸ਼ ਸਿੰਘ ਡਡਵਿੰਡੀ ਸਾਬਕਾ ਜ਼ਿਲਾ ਪ੍ਰਧਾਨ , ਮੁਖਤਾਰ ਸਿੰਘ ਭਗਤਪੁਰ, ਨਰਿੰਦਰ ਸਿੰਘ ਪੰਨੂ, ਬਲਦੇਵ ਸਿੰਘ ਰੰਗੀਲਪੁਰ, ਨਰਿੰਦਰ ਸਿੰਘ ਜੈਨਪੁਰ, ਹਰਨੇਕ ਸਿੰਘ ਵਿਰਦੀ, ਬਲਕਾਰ ਸਿੰਘ ਭਲਵਾਨ ਹਰਨਾਮਪੁਰ, ਮਾਨ ਸਿੰਘ ਦੇਸਲ ਬਲਾਕ ਪ੍ਰਧਾਨ ਕਿਸਾਨ ਸੈੱਲ, ਮਾਧਵ ਗੁਪਤਾ,ਨਰਿੰਦਰ ਸਿੰਘ ਗਿੱਲਾਂ, ਚਰਨਜੀਤ ਸ਼ਰਮਾ, ਜਗਪਾਲ ਸਿੰਘ ਚੀਮਾ, ਮਨਪ੍ਰੀਤ ਸਿੰਘ ਬੂਹ , ਦਲਬੀਰ ਸਿੰਘ ਚੀਮਾ,ਕਸ਼ਮੀਰ ਸੋਨੂੰ ਪਮਣਾ, ਲਖਵੀਰ ਫ਼ਰੀਦ ਸਰਾਏ, ਹਰਦੀਪ ਸਿੰਘ ਗੱਟੀ, ਰਣਜੀਤ ਸਿੰਘ ਗੱਟੀ, ਰੌਕੀ ਸ਼ਾਹ,ਬਲਦੇਵ ਸਿੰਘ ਤਲਵੰਡੀ, ਰੁਪਿੰਦਰ ਸੇਠੀ, ਭਗਵੰਤ ਸਿੰਘ ਵਿਰਕ, ਬਲਜਿੰਦਰ ਸਿੰਘ ਪੀ. ਏ. ਗੁਰਮੇਜ ਸਿੰਘ ਮੈਂਬਰ, ਸੁੱਖਾ ਬੁਲ੍ਹੇ, ਕੁਲਦੀਪ ਸ਼ਰਮਾ, ਸ਼ਿੰਦਰ ਸਿੰਘ ਬੂਸੋਵਾਲ, ਜੱਗਾ ਸਿੰਘ ਸ਼ੇਖਮਾਂਗਾ, ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਨਿੱਜਰ ਵਾਇਸ ਚੇਅਰਮੈਨ OBC ਸੈੱਲ, ਅਮਰਜੀਤ ਸਿੰਘ ਗੱਬਰੂ, ਗੁਰਦਿਆਲ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।