ਪਾਵਰਗ੍ਰਿਡ ਵੱਲੋਂ ਭੋਗੀਵਾਲ ਵਿਖੇ ਸਵਛੱਤਾ ਮਿਸ਼ਨ ਤਹਿਤ ਕਰਵਾਇਆ ਗਿਆ ਨੁੱਕੜ ਨਾਟਕ
ਕੁੱਪ ਕਲਾਂ/ਮਾਲੇਰਕੋਟਲਾ 28 ਮਈ 2025 - ਪਾਵਰਗ੍ਰਿਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਵੱਲੋਂ 16 ਮਈ ਤੋਂ 31 ਮਈ 2025 ਤੱਕ ਸਵੱਛਤਾ ਪਖਵਾਡਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਪਾਵਰਗ੍ਰਿਡ ਮਾਲੇਰਕੋਟਲਾ ਵੱਲੋਂ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਭੋਗੀਵਾਲ ਵਿਖੇ ਵਿਸ਼ੇਸ਼ ਟੀਮ ਨੁੱਕੜ ਟੀਮ ਨਾਟਕ ਖੇਡਿਆ ਗਿਆ। ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਵਰਗ ਨੂੰ ਸਫਾਈ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ।
ਇਸ ਮੌਕੇ ਡੀ.ਜੀ.ਐਮ.ਪਾਵਰਗ੍ਰਿਡ ਮਨਵਿੰਦਰ ਪਾਲ ਸਿੰਘ ਨੇ ਪਲਾਸਟਿਕ ਦੀ ਵਰਤੋਂ ਕਰਨ ਦੇ ਨੁਕਸਾਨਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾ ਕੇ ਪ੍ਰਹੇਜ਼ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਰੋਜਾਨਾ ਜੀਵਨ ਵਿੱਚ ਬਾਜਾਰ ਵਿੱਚ ਖਰੀਦੋ ਫਰੋਕਤ ਕਰਨ ਸਮੇਂ ਜਿਵੇਂ ਕਿ ਸਬਜੀ ਮੰਡੀ, ਘਰ ਦਾ ਰਾਸ਼ਨ ਲੈਣ ਸਮੇਂ ਸਾਨੂੰ ਜੂਟ ਦੇ ਬੈਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਾਟਕ ਉਪਰੰਤ ਹੋਣ ਹੀ ਵਿਦਿਆਰਥੀਆਂ ਵੱਲੋਂ ਮੌਕੇ ਤੇ ਹੀ ਸਫ਼ਾਈ ਦਾ ਪ੍ਰਣ ਵੀ ਲਿਆ । ਇਸ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਸਫਾਈ ਬਾਰੇ ਆਪਣੇ ਵਿਚਾਰ ਵੀ ਹੋਰਨਾਂ ਨਾਲ ਸਾਂਝੇ ਕੀਤੇ ਗਏ।
ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸਿੰਘ, ਸਹਾਇਕ ਮੈਨੇਜਰ ਰਵਿੰਦਰ ਸ਼ੇਰਗਿੱਲ, ਸਹਾਇਕ ਮੈਨੇਜਰ ਜੋਏਦੀਪ ਘੋਸ਼ ਅਤੇ ਇੰਜੀਨੀਅਰ ਦੀਪਾਂਸ਼ੂ ਅਰੋੜਾ, ਅਧਿਆਪਕ ਸਰਵਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਹਾਜਰ ਸਨ।