ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਬੱਚਿਆਂ ਦੇ ਪਿਓ ਦੀ ਮੌਤ
ਬਲਜੀਤ ਸਿੰਘ
ਪੱਟੀ (ਤਰਨ ਤਾਰਨ) : ਤਰਨ ਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਚੁਤਾਲਾ ਵਿਖੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ 40 ਸਾਲਾ ਮਜ਼ਦੂਰ ਜੱਸਾ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਰਤਿਆ ਜਦ ਭਾਰੀ ਬਾਰਿਸ਼ ਹੋਣ ਕਾਰਨ ਜੱਸਾ ਸਿੰਘ ਦੇ ਸਾਰੇ ਕੋਠੇ ਚੋਣ ਲੱਗ ਪਏ ਸਨ ਤਾਂ ਜੱਸਾ ਸਿੰਘ ਆਪਣੇ ਕੋਠੇ ਤੇ ਮਿੱਟੀ ਪਾਉਣ ਲਈ ਚੜਹਿਆ ਤਾਂ ਏਕੇ ਦਾਮਾ ਹਾਈ ਵੋਲਟੇ ਤਾਰਾਂ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਹ ਕੋਠੇ ਤੋਂ ਥੱਲੇ ਡਿੱਗ ਪਿਆ ਪਰ ਜਦ ਲੋਕਾਂ ਨੇ ਉਸ ਨੂੰ ਚੁੱਕ ਕੇ ਮਿੱਟੀ ਵਿੱਚ ਦੱਬਿਆ ਤਾਂ ਇੰਨੇ ਚਿਰ ਨੂੰ ਜੱਸਾ ਸਿੰਘ ਦੀ ਮੌਤ ਹੋ ਚੁੱਕੀ ਸੀ।
ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਤਾਰਾਂ ਘਰਾਂ ਦੇ ਉਪਰ ਦੀ ਲੰਘਦੀਆਂ ਹਨ ਤੇ ਕਾਫੀ ਨੀਵੀਆਂ ਹਨ ਜਿਸ ਬਾਰੇ ਉਹਨਾਂ ਵੱਲੋਂ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਪਰ ਬਿਜਲੀ ਮਹਿਕਮੇ ਦੇ ਅਧਿਕਾਰੀ ਇਹਨਾਂ ਤਾਰਾਂ ਵੱਲ ਧਿਆਨ ਨਹੀਂ ਕਰਦੇ ਜਿਸ ਕਰਕੇ ਅੱਜ ਜੱਸਾ ਸਿੰਘ ਦੀ ਮੌਤ ਹੋਈ ਹੈ।
ਉਹਨਾਂ ਕਿਹਾ ਕਿ ਅੱਗੇ ਵੀ ਦੋ ਵਾਰ ਇਹਨਾਂ ਤਾਰਾਂ ਦੀ ਲਪੇਟ ਵਿੱਚ ਛੋਟੇ ਛੋਟੇ ਬੱਚੇ ਆ ਚੁੱਕੇ ਹਨ ਪਰ ਉਹਨਾਂ ਦੀ ਜ਼ਿੰਦਗੀ ਬਚ ਗਈ ਸੀ ਪਰ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਏ ਸਨ ਪਰ ਹੁਣ ਇਹਨਾਂ ਤਾਰਾ ਕਾਰਨ ਜੱਸਾ ਸਿੰਘ ਦੀ ਮੌਤ ਹੋ ਗਈ ਹੈ ਅਤੇ ਜੱਸਾ ਸਿੰਘ ਦੇ ਤਿੰਨ ਲੜਕੀਆਂ ਹਨ ਉਧਰ ਜਦ ਇਸ ਸਬੰਧੀ ਬਿਜਲੀ ਮਹਿਕਮੇ ਦੇ ਅਧਿਕਾਰੀ ਜਾਈ ਅਮਨਦੀਪ ਸਿੰਘ ਨੇ ਕਿਹਾ ਕਿ ਸਟਾਫ ਦੀ ਕਮੀ ਹੋਣ ਕਾਰਨ ਇੱਥੇ ਸੱਤ ਜੀਆਂ ਦੀ ਡਿਊਟੀ ਹੈ ਪਰ ਅਸੀਂ ਦੋ ਜਈ ਹੀ ਇੱਥੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਕਦੀ ਨਹੀਂ ਆਇਆ ਕਿ ਪਿੰਡ ਚਤਾਲੇ ਦੀ ਇਸ ਲੈਣ ਦੀਆਂ ਤਾਰਾਂ ਨੀਵੀਆਂ ਹਨ ਅਤੇ ਨਾ ਹੀ ਉਸਨੂੰ ਕੋਈ ਫੋਨ ਆਇਆ ਕੀ ਬਿਜਲੀ ਬੰਦ ਕੀਤੀ ਜਾਵੇ ਇਸ ਵਿੱਚ ਮੇਰਾ ਕੋਈ ਰੋਲ ਨਹੀਂ ਹੈ