ਰਾਤੋ ਰਾਤ ਵਧਿਆ ਰਾਵੀ ਦਰਿਆ ਵਿੱਚ ਪਾਣੀ, ਮਕੋੜਾ ਪੱਤਣ ਤੋਂ ਚੁੱਕ ਲਈ ਗਈ ਬੇੜੀ
- ਸਵੇਰ ਤੋਂ ਪਾਰ ਜਾਣ ਲਈ ਦਰਿਆ ਕਿਨਾਰੇ ਖੜੇ ਸੱਤ ਪਿੰਡਾਂ ਦੇ ਕੁਝ ਲੋਕ ਇਹੀ
- ਟਾਪੂ ਬਣੇ ਪਿੰਡਾਂ ਵਿੱਚ ਕੈਦ ਹੋ ਕੇ ਰਹਿ ਗਏ ਸੱਤ ਪਿੰਡਾਂ ਦੇ ਲੋਕ
ਰੋਹਿਤ ਗੁਪਤਾ
ਗੁਰਦਾਸਪੁਰ, 30 ਜੁਲਾਈ 2025 - ਗੁਰਦਸਪੁਰ ਦੇ ਮਕੋੜਾ ਪੱਤਨ ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਅਤੇ ਲਗਾਤਾਰ ਵੱਧ ਰਿਹਾ ਹੈ। ਜਿਸ ਕਾਰਨ ਪਾਰਲੇ ਪਾਸੇ ਵਸੇ ਸੱਤ ਪਿੰਡਾਂ ਦੇ ਲੋਕਾਂ ਦਾ ਬਾਕੀ ਭਾਰਤ ਨਾਲੋਂ ਸੰਪਰਕ ਬਿਲਕੁਲ ਟੁੱਟ ਗਿਆ ਹੈ ਅਤੇ ਲੋਕਾਂ ਦੀ ਸਹੂਲਤ ਲਈ ਇਧਰ ਉਧਰ ਜਾਣ ਲਈ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇਨਾ ਜਿਆਦਾ ਹੈ ਕਿ ਕਿਸ਼ਤੀ ਦਰਿਆ ਵਿੱਚ ਚੱਲਣੀ ਅਸੰਭਵ ਹੈ।
ਉੱਥੇ ਹੀ ਜਿਹੜੇ ਲੋਕ ਕੱਲ ਸ਼ਾਮ ਤੱਕ ਦਰਿਆ ਪਾਰ ਕਰਕੇ ਆਪਣੇ ਪਿੰਡਾਂ ਵਿੱਚ ਨਹੀਂ ਪਹੁੰਚ ਪਾਏ ਸਨ। ਉਹ ਜਦੋਂ ਸਵੇਰੇ ਦਰਿਆ ਕਿਨਾਰੇ ਪਹੁੰਚੇ ਤਾਂ ਬੇੜੀ ਚੁੱਕ ਲਈ ਗਈ ਸੀ। ਸਵੇਰ ਦਿਓ ਪਾਣੀ ਘੱਟਣ ਅਤੇ ਬੇੜੀ ਦੁਬਾਰਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਦਰਿਆ ਪਾਰ ਕਰਕੇ ਆਪਣੇ ਘਰਾਂ ਵਿੱਚ ਪਹੁੰਚ ਸਕਣ ਪਰ ਫਿਲਹਾਲ ਨਾ ਹੀ ਪਾਣੀ ਕੱਢਣ ਦੇ ਆਸਾਰ ਨਜ਼ਰ ਆ ਰਹੇ ਹਨ। ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਹਨਾਂ ਦੀ ਸਾਰ ਲੈਣ ਪਹੁੰਚਿਆ ਹੈ।
ਉਧਰ ਪਾਰਲੇ ਪਾਸੇ ਦੇ ਸਕੂਲਾਂ ਵਿੱਚ ਅੱਜ ਅਧਿਆਪਕ ਨਹੀਂ ਪਹੁੰਚ ਸਕੇ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋਣ ਲੱਗ ਪਈ ਹੈ। ਉੱਥੇ ਹੀ ਇਹਨਾਂ ਪਿੰਡਾਂ ਵਿੱਚੋਂ ਹੋਰ ਇਲਾਕਿਆਂ ਵਿੱਚ ਪੜਨ ਜਾਣ ਵਾਲੇ ਕਾਲਜ ਜਾਂ ਸਕੂਲ ਵਿਦਿਆਰਥੀ ਵੀ ਸਕੂਲ ਕਾਲਜ ਨੇ ਹੀ ਜਾ ਪਾ ਰਹੇ ਹਨ। ਕਿਸਤੀ ਨਾ ਚਲਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰ ਤੇ ਆਉਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ । ਜੇਕਰ ਕਿਸੇ ਨੂੰ ਕੋਈ ਇਮਰਜੰਸੀ ਸਿਹਤ ਸਬੰਧੀ ਲੋੜ ਪੈ ਜਾਵੇ ਤਾਂ ਉਸ ਨੂੰ ਵੀ ਸਮੇਂ ਸਿਰ ਡਾਕਟਰ ਸਾਹਿਬ ਤਾਂ ਨਹੀਂ ਮਿਲ ਪਾਏਗੀ।