ਪੰਜਾਬ 'ਚ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਕਿਸਾਨਾਂ ਨੇ ਕੀਤਾ ਵਿਸ਼ਾਲ ਟਰੈਕਟਰ ਮਾਰਚ, ਨੀਤੀ ਰੱਦ ਕਰਨ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਜੁਲਾਈ 2025 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਲੈਂਡ ਪੂਲਿੰਗ਼ ਪਾਲਿਸੀ ਨੂੰ ਰੱਦ ਕਰਵਾਉਣ ਹਿੱਤ ਵਿਸ਼ਾਲ ਟ੍ਰੈਕਟਰ ਅਤੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਮੰਗ ਪੱਤਰ ਦਿੱਤਾ ਗਿਆ। ਪਿੰਡ ਮਹਾਲੋਂ ਦੀ 384 ਏਕੜ ਜਮੀਨ ਲੈਂਡ ਪੂਲਿੰਗ਼ ਪਾਲਿਸੀ ਤਹਿਤ ਲਈ ਜਾਣੀ ਹੈ। ਪਿੰਡ ਵਾਸੀਆਂ ਅਤੇ ਸੰਯੁਕਤ ਕਿਸਾਨ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਫੈਸਲਾ ਵਾਪਿਸ ਨਾ ਲਿਆ ਅਤੇ ਪਾਲਿਸੀ ਰੱਦ ਨਾ ਕੀਤੀ ਤਾਂ ਪੰਜਾਬ ਦਾ ਲੜਾਈ ਸੜਕਾਂ ਤੇ ਲੜਨਗੇ। ਮਾਰਚ ਦੀ ਅਗਵਾਈ ਸੰਯੁਕਤ ਮੋਰਚੇ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਕੁਲ ਜਿੰਦਰ ਸਿੰਘ ਮਹਾਲੋਂ, ਰਣਜੀਤ ਸਿੰਘ ਰਟੈਂਡਾ, ਭੁਪਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਵਜ਼ੀਦਪੁਰ, ਨਿਰਮਲ ਸਿੰਘ ਔਜਲਾ, ਚਰਨਜੀਤ ਸਿੰਘ ਦੌਲਤਪੁਰ, ਸੰਤੋਖ ਸਿੰਘ ਰੈਲਮਾਜਰਾ, ਸੰਤੋਖ ਸਿੰਘ, ਬੂਟਾ ਸਿੰਘ ਬੱਲੋਵਾਲ ਨੇ ਕੀਤੀ।
ਬੁਲਾਰਿਆਂ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵਾਹੀਯੋਗ ਉਪਜਾਊ ਜਮੀਨ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਬੀ ਟੀਮ ਹੈ ਤੇ ਕੇਂਦਰ ਤੇ ਦਿੱਲੀ ਦੇ ਇਸ਼ਾਰਿਆਂ ਤੇ ਪੰਜਾਬ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਅਤੇ ਕੇਜਰੀਵਾਲ ਦੇ ਸੁਪਨਿਆਂ ਨੂੰ ਲੋਕ ਪੂਰਾ ਨਹੀਂ ਹੋਣ ਦੇਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਇਕੱਠ ਵਿੱਚ ਤਰਸੇਮ ਸਿੰਘ ਬੈਂਸ, ਕੁਲਦੀਪ ਸਿੰਘ ਦਿਆਲ, ਅਵਤਾਰ ਸਿੰਘ ਸਾਧੜਾ, ਮੋਹਣ ਸਿੰਘ ਟੱਪਰੀਆਂ, ਸੁਰਿੰਦਰ ਸਿੰਘ ਮਹਿਰਮਪੁਰ ਕੁਲਵੀਰ ਸਿੰਘ ਸ਼ਾਹਪੁਰ ਆਦਿ ਆਗੂ ਸ਼ਾਮਲ ਸਨ।