ਚੰਡੀਗੜ੍ਹ, 30 ਜੁਲਾਈ 2025 – ਜਲੰਧਰ ਸਿਵਲ ਹਸਪਤਾਲ ਘਟਨਾ ਮਾਮਲੇ ‘ਚ 3 ਡਾਕਟਰਾਂ ‘ਤੇ ਗਾਜ਼ ਡਿੱਗੀ ਹੈ, ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇੱਕ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਇਹ ਵੱਡਾ ਫੈਸਲਾ ਲਿਆ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 3 ਮਰੀਜ਼ਾਂ ਦੀ ਮੌਤ ਦੀ ਘਟਨਾ ਮੈਨੇਜਮੈਂਟ ਦੀ ਕਮੀ ਨਾਲ ਵਾਪਰੀ ਸੀ। ਜਿਸ ਤੋਂ ਬਾਅਦ ਹਸਪਤਾਲ ਦੇ SMO ਸਮੇਤ 4 ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। 3 ਡਾਕਟਰ ਤੁਰੰਤ ਪ੍ਰਭਾਵ ਨਾਲ ਸਸਪੈਂਡ ਅਤੇ ਇੱਕ ਦੀਆਂ ਸੇਵਾਂਵਾਂ ਖਤਮ ਕਰ ਦਿੱਤੀਆਂ ਗਈਆਂ ਹਨ।