ਫ਼ੋਟੋ ਸਰੋਤ - Meta AI
Election Breaking: ਵੱਟ ਲਓ ਤਿਆਰੀ! ਪੰਜਾਬ 'ਚ ਹੋਣ ਜਾ ਰਹੀ ਇੱਕ ਹੋਰ ਚੋਣ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਪੰਜਾਬ 'ਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣ 5 ਅਕਤੂਬਰ 2025 ਤੱਕ ਕਰਵਾਉਣ ਦਾ ਐਲਾਨ
ਰਵੀ ਜੱਖੂ
ਚੰਡੀਗੜ੍ਹ, 30 ਜੁਲਾਈ 2025- ਪੰਜਾਬ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਕਰਵਾਉਣ ਦਾ ਐਲਾਨ ਸੂਬਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਵਿੱਚ ਸੂਬੇ ਦੇ ਸਮੂਹ ਏਡੀਸੀ (D) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਹੈ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਸਰਕਾਰ ਵੱਲੋਂ ਮਿਤੀ 5 ਅਕਤੂਬਰ 2025 ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਹੁਕਮਾਂ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ, ਸਮੂਹ ਏਡੀਸੀ (D) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਵੱਲੋਂ ਭੇਜੀਆਂ ਗਈਆਂ ਬਲਾਕਾਂ ਦੇ ਪੁਨਰਗਠਨ ਕਰਨ ਸਬੰਧੀ ਤਜਵੀਜਾਂ ਕੈਬਨਿਟ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਪ੍ਰਵਾਨ ਕਰ ਲਈਆਂ ਗਈਆਂ ਹਨ। ਇਸ ਸਬੰਧੀ ਅੱਜ ਯਾਨੀਕਿ 30 ਜੁਲਾਈ 2025 ਨੂੰ ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਵੱਲੋਂ ਵੀ.ਸੀ. ਰਾਹੀਂ ਚੋਣ ਹਲਕੇ ਬਣਾਉਣ ਦੇ ਆਦੇਸ਼ ਦਿੱਤੇ ਹਨ।