ਗਲਾਡਾ ਤੇ ਨਗਰ ਨਿਗਮ ਲੁਧਿਆਣਾ ਦੀ ਕੰਮ ਨਾ ਕਰਨ ਦੀ ਨੀਤੀ ਖਿਲਾਫ਼ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਗਾਈ ਗੁਹਾਰ
ਸੁਖਮਿੰਦਰ ਭੰਗੂ
ਲੁਧਿਆਣਾ 30 ਅਗਸਤ 2025 - ਅੱਜ ਕਲ ਮੌਨਸੂਨ ਸੀਜ਼ਨ ਹੋਣ ਕਰਕੇ ਬਰਸਾਤ ਤਕਰੀਬਨ ਰੋਜ਼ ਹੀ ਪੈ ਜਾਂਦੀ ਹੈ ਤੇ ਸੀਵਰੇਜ ਜੋ ਪੂਰੀ ਤਰਹਾਂ ਕੰਮ ਨਾ ਕਰਨ ਕਰਕੇ ਪਾਣੀ ਦੀ ਨਿਕਾਸੀ ਬਹੁਤ ਹੀ ਲੇਟ ਹੁੰਦੀ ਹੈ ਤੇ ਆਮ ਤੌਰ ਤੇ ਲੁਧਿਆਣਾ ਵਾਸੀਆਂ ਨੂੰ ਕਈ ਪਾਸੇ ਲੁਧਿਆਣੇ ਵਿੱਚ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।। ਇਸੇ ਤਰ੍ਹਾਂ ਦੀ ਸਮੱਸਿਆ ਨੂੰ ਲੈ ਕੇ ਉੱਘੇ ਸਮਾਜ ਸੇਵੀ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਗਲਾਡਾ ਅਤੇ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਹੱਲ ਨਾ ਹੋਣ ਤੇ ਆਪਣੀ ਗੁਹਾਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਲਿਖਤੀ ਪੱਤਰ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਪਾਸ਼ ਇਲਾਕੇ ਵਿੱਚ, ਲੋਧੀ ਕਲੱਬ ਰੋਡ 'ਤੇ ਗਲਾਡਾ ਵੱਲੋਂ ਇੱਕ ਅੰਡਰ ਪਾਸ ਬਣਾਇਆ ਗਿਆ ਹੈ। ਜੋ ਉਸ ਸਮੇਂ ਆਮ ਲੋਕਾਂ ਦੀ ਜਾਨ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਉਕਤ ਅੰਡਰ ਪਾਸ ਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ। "ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਿਆ ਲੋਹੇ ਦੀਆ ਜਾਲੀਆਂ" ਵੀ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਉੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਆਮ ਲੋਕ ਜ਼ਖਮੀ ਹੋ ਰਹੇ ਹਨ। ਦੋ ਪਹੀਆ ਵਾਹਨ ਚਾਲਕਾਂ ਨੂੰ ਅੰਡਰ ਪਾਸ ਤੋਂ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਹੈ।
ਪਾਣੀ ਦੀ ਨਿਕਾਸ ਲਈ ਜੋ ਜਾਲੀਆਂ ਲਗਾਈਆਂ ਹੋਈਆਂ ਹਨ ਉਹਨਾਂ ਦੇ ਆਸੇ ਪਾਸਿਓਂ ਸੜਕ ਕਾਫੀ ਟੁੱਟੀ ਹੋਈ ਹੈ ਤੇ ਕਾਫੀ ਖੱਡੇ ਬਣੇ ਹੋਏ ਹਨ ਜਿਸ ਕਰਕੇ ਕਈ ਵਾਹਨਾਂ ਦੇ ਪਹੀਏ ਅਤੇ ਟਾਇਰ ਖਰਾਬ ਹੋ ਰਹੇ ਹਨ। ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਪਾਣੀ ਬਾਹਰ ਨਹੀਂ ਨਿਕਲ ਸਕਦਾ।ਮੀਂਹ ਕਾਰਨ ਪਾਣੀ ਇਕੱਠਾ ਹੋਣ 'ਤੇ ਡਰੇਨੇਜ ਸਿਸਟਮ ਠੀਕ ਨਹੀਂ ਕੰਮ ਕਰਦਾ । ਸ਼ਰਮਾਂ ਨੇ ਦੱਸਿਆ ਕਿ ਗਲਾਡਾ ਦੇ ਸੀ.ਏ. ਅਤੇ ਐਮ.ਸੀ.ਐਲ. ਕਮਿਸ਼ਨਹ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਉਡੀਕ ਕਰ ਰਿਹਾ ਹੈ।ਸ਼ਰਮਾਂ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਇਸ ਬਹੁਤ ਗੰਭੀਰ ਮਾਮਲੇ ਦੇ ਮੱਦੇਨਜ਼ਰ ਢੁਕਵੇਂ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਕਰੋ ਤਾਂ ਜੌ ਇਸ ਮਾਮਲੇ ਦਾ ਹੱਲ ਜਲਦੀ ਤੋ ਜਲਦੀ ਹੋ ਸਕੇ। ਜਦੋਂ ਇਸ ਮਾਮਲੇ ਦੀ ਗੱਲ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਨੂੰ ਜਲਦ ਤੋਂ ਜਲਦ ਹੀ ਠੀਕ ਕਰਵਾਇਆ ਜਾਵੇਗਾ ਤਾਂ ਜੋ ਕੋਈ ਵੀ ਦੁਰਘਟਨਾ ਨਾ ਹੋ ਸਕੇ।