ਲੁਧਿਆਣਾ: ਕਤਲ ਦੇ ਦੋਸ਼ੀ 24 ਘੰਟਿਆਂ 'ਚ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 7 ਜੁਲਾਈ 2025 ਕਮਿਸ਼ਨਰ ਪੁਲਿਸ, ਲੁਧਿਆਣਾ ਸਵੱਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੁਪਿੰਦਰ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਕਰਨਵੀਰ ਸਿੰਘ PPS, ਵਧੀਕ ਡਿਪਟੀ' ਕਮਿਸ਼ਨਰ ਪੁਲਿਸ, ਜ਼ੋਨ-2, ਲੁਧਿਆਣਾ, ਸਤਵਿੰਦਰ ਸਿੰਘ ਵਿਰਕ PPS ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕ੍ਰਾਈਮ ਮੁਕਤ ਬਣਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਕੁਲਵੰਤ ਕੌਰ ਮੁੱਖ ਅਫ਼ਸਰ, ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਵੱਲੋਂ ਮੁਕੱਦਮਾ ਨੰ: 151 ਮਿਤੀ 16-07-2025 ਅ/ਧ 103, 191(3), 190 ਬੀ.ਐਨ.ਐਸ ਥਾਣਾ ਡਵੀਜ਼ਨ . 06 ਲੁਧਿਆਣਾ ਸੀਤਾ ਦੇਵੀ ਦੇ ਬਿਆਨ ਤੇ ਲੁਧਿਆਣਾ ਦੇ ਮੁਹੰਮਦ ਜਦ ਖ਼ਾਨ, ਰਾਜੂ ਰਾਣਾ, ਲਲਿਤ ਸ਼ਰਮਾਂ ਸ਼ਿਵਮ ਰਾਜਪੂਤ ਅਤੇ 10-15 ਨਾ-ਮਾਲੂਮ ਵਿਅਕਤੀਆਂ ਖਿਲਾਫ ਉਸਦੇ ਭਰਾ ਕਿਸ਼ਨ ਥਾਪਾ ਦੇ ਕਤਲ ਸਬੰਧੀ ਦਰਜ ਰਜਿਸਟਰ ਕੀਤਾ।
ਮੁੱਦਈ ਅਨੁਸਾਰ ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੇ ਭਰਾ ਕਿਸ਼ਨ ਥਾਪਾ ਨੇ ਉਸ ਨੂੰ ਕਈ ਵਾਰੀ ਦੱਸਿਆ ਸੀ ਕਿ, " ਲਲਿਤ ਕੁਮਾਰ ਅਤੇ ਖ਼ਾਨ ਉਰਫ਼ ਮੁਹੰਮਦ ਜਾਵੇਦ ਖ਼ਾਨ ਉਸ ਉੱਪਰ ਸ਼ੱਕ ਕਰਦੇ ਹਨ ਕਿ ਜੋ ਇਹਨਾਂ ਨੇ ਚੋਰੀ/ਖੋਹ ਦੀ ਵਾਰਦਾਤ ਕੁੱਝ ਸਮਾਂ ਪਹਿਲਾਂ ਕੀਤੀ ਸੀ ਜੋ ਉਸ ਨੇ ਦੇਖੀ ਸੀ ਇਹਨਾਂ ਨੂੰ ਉਸ ਤੇ ਸ਼ੱਕ ਸੀ ਕਿ ਇਹ ਸਾਰੀ ਗੱਲ ਉਸ ਨੇ ਲੋਕਾ ਨੂੰ ਦੱਸੀ ਹੈ ਪਰ ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਇਹ ਉਸ ਨਾਲ ਖ਼ਾਰ ਖਾਂਦੇ ਹਨ ਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹਨ" ਜੋ ਮੇਰੇ ਭਰਾ ਕਿਸ਼ਨ ਥਾਪਾ ਦਾ ਖ਼ਾਨ ਉਰਫ਼ ਮੁਹੰਮਦ ਜਾਵੇਦ ਖ਼ਾਨ. ਰਾਜੂ ਰਾਣਾ, ਲਲਿਤ ਸ਼ਰਮਾਂ , ਸ਼ਿਵਮ ਰਾਜਪੂਤ ਅਤੇ 10/15 ਨਾ-ਮਾਲੂਮ ਵਿਅਕਤੀ ਨੇ ਆਪਣੀ ਵਜ੍ਹਾ ਰੰਜਿਸ਼ ਦੇ ਚੱਲਦੇ ਹੀ ਮੇਰੇ ਭਰਾ ਕਿਸ਼ਨ ਥਾਪਾ ਦੀ ਕੁੱਟ ਮਾਰ ਕਰ ਕੇ ਉਸ ਦਾ ਕਤਲ ਕੀਤਾ ਹੈ। ਦੌਰਾਨੇ ਤਫ਼ਤੀਸ਼ ਕੱਲ ਮਿਤੀ 06-07-2025 ਨੂੰ ਇੰਸ: ਕੁਲਵੰਤ ਕੌਰ ਮੁੱਖ ਅਫ਼ਸਰ, ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਵੱਲੋਂ ਸਮੇਤ ਪੁਲਿਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮੁਕੱਦਮਾ ਉਕਤ ਦੇ 2 ਦੋਸ਼ੀਆਂ ਨੂੰ ਨੇੜੇ ਸ਼ੇਰਪੁਰ ਚੌਂਕ ਤੋ ਗ੍ਰਿਫਤਾਰ ਕੀਤਾ। ਜਿਨ੍ਹਾ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।