ਕਈ ਕੈਬ ਡਰਾਈਵਰਾਂ ਦਾ ਕਤਲ ਕਰ ਕੇ ਗੱਡੀਆ ਨੇਪਾਲ ਜਾ ਵੇਚੀਆਂ
ਨਵੀਂ ਦਿੱਲੀ : ਦਿੱਲੀ ਕ੍ਰਾਈਮ ਬ੍ਰਾਂਚ ਨੇ ਲਾਂਬਾ ਨਾਮ ਦੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਕੈਬ ਬੁੱਕ ਕਰਦਾ ਸੀ ਅਤੇ ਡਰਾਈਵਰਾਂ ਨੂੰ ਮਾਰਦਾ ਸੀ ਅਤੇ ਪਹਾੜਾਂ ਤੋਂ ਲਾਸ਼ਾਂ ਸੁੱਟ ਕੇ ਕੈਬਾਂ ਨੂੰ ਨੇਪਾਲ ਵਿੱਚ ਵੇਚਦਾ ਸੀ। ਦੋਸ਼ੀ ਇਸ ਗਿਰੋਹ ਦਾ ਮਾਸਟਰਮਾਈਂਡ ਹੈ ਜਿਸਦੇ ਦੋ ਸਾਥੀ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਸ ਵਿਰੁੱਧ ਹਲਦਵਾਨੀ, ਅਲਮੋੜਾ, ਲੋਹਾਘਾਟ ਅਤੇ ਨਿਊ ਅਸ਼ੋਕ ਨਗਰ ਵਿੱਚ ਕਤਲ ਦੇ ਮਾਮਲੇ ਦਰਜ ਹਨ।
ਮੁਲਜ਼ਮ ਦੀ ਪਛਾਣ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਅਜੈ ਲਾਂਬਾ ਵਜੋਂ ਹੋਈ ਹੈ, ਜਿਸ ਵਿਰੁੱਧ ਹਲਦਵਾਨੀ, ਅਲਮੋੜਾ, ਲੋਹਾ ਘਾਟ ਅਤੇ ਨਿਊ ਅਸ਼ੋਕ ਨਗਰ ਵਿੱਚ ਕੈਬ ਡਰਾਈਵਰਾਂ ਦੀ ਹੱਤਿਆ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਪਹਾੜਾਂ ਤੋਂ ਸੁੱਟਣ ਦੇ ਮਾਮਲੇ ਦਰਜ ਹਨ। ਉਸਨੇ ਪਿਛਲੇ ਸਾਲ ਆਪਣੇ ਸਾਥੀਆਂ ਨਾਲ ਮਿਲ ਕੇ ਉੜੀਸਾ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਲੁੱਟ ਲਈ ਸੀ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਨੇ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਕਿੰਨੇ ਕੈਬ ਡਰਾਈਵਰਾਂ ਨੂੰ ਮਾਰਿਆ ਹੈ।