PGI ਚੰਡੀਗੜ੍ਹ 'ਚ ਹੋਇਆ ਵੱਡਾ ਘਪਲਾ: ਪੰਜ ਮੁਲਾਜ਼ਮ ਬਰਖਾਸਤ, ਜਾਂਚ CBI ਹਵਾਲੇ
ਰਵੀ ਜੱਖੂ
ਚੰਡੀਗੜ੍ਹ, 7 ਜੁਲਾਈ 2025 : ਚੰਡੀਗੜ੍ਹ ਦੇ ਪ੍ਰਸਿੱਧ PGIMER (ਪੀਜੀਆਈ) ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਇਸ ਘੋਟਾਲੇ ਵਿੱਚ 2017 ਤੋਂ 2022 ਤੱਕ ਨਕਲੀ ਮਰੀਜ਼ਾਂ ਦੇ ਨਾਂ 'ਤੇ ਦਵਾਈਆਂ ਅਤੇ ਇਲਾਜ ਲਈ ਸਰਕਾਰੀ ਫੰਡਾਂ ਦੀ ਲੁੱਟ-ਖਸੋਟ ਕੀਤੀ ਗਈ। ਇਸ ਮਾਮਲੇ 'ਚ PGI ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਪੰਜ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਅਤੇ ਪੂਰੇ ਮਾਮਲੇ ਦੀ ਜਾਂਚ ਹੁਣ CBI ਦੇ ਹਵਾਲੇ ਕਰ ਦਿੱਤੀ ਹੈ।