ਸਰਪੰਚ ਯੂਨੀਅਨ ਰਾਮਪੁਰਾ ਦੀ ਚੋਣ ਦੌਰਾਨ ਕਰਮਜੀਤ ਕੌਰ ਮਾਨ ਪ੍ਰਧਾਨ ਤੇ ਜਸਵੰਤ ਦਰਦਪ੍ਰੀਤ ਬਣੇ ਮੀਤ ਪ੍ਰਧਾਨ
ਅਸ਼ੋਕ ਵਰਮਾ
ਬਠਿੰਡਾ ,7 ਜੁਲਾਈ 2025 :ਬਲਾਕ ਰਾਮਪੁਰਾ ਦੇ ਸਰਪੰਚਾਂ ਦੀ ਇੱਕ ਅਹਿਮ ਮੀਟਿੰਗ ਅੱਜ ਮਹਿਫ਼ਲ ਹੋਟਲ ਰਾਮਪੁਰਾ ਫੂਲ ਵਿਖੇ ਹੋਈ ਜਿੱਥੇ ਬਲਾਕ ਰਾਮਪੁਰਾ ਦੇ ਤਕਰੀਬਨ ਦੋ ਦਰਜ਼ਨ ਤੋਂ ਵੱਧ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ
ਮੌਕੇ ਸਰਬਸੰਮਤੀ ਨਾਲ਼ ਬਲਾਕ ਰਾਮਪੁਰਾ ਦੀ ਪੰਚਾਇਤ ਯੂਨੀਅਨ ਦਾ ਗਠਨ ਕੀਤਾ ਗਿਆ, ਜਿਸ ਵਿੱਚ ਚੇਅਰਮੈਨ ਬਲਵੀਰ ਸਿੰਘ ਸਰਪੰਚ ਬੁੱਗਰਾਂ, ਪ੍ਰਧਾਨ ਕਰਮਜੀਤ ਕੌਰ ਮਾਨ ਸਰਪੰਚ ਨੰਦਗੜ੍ਹ ਕੋਟੜਾ ਪਤਨੀ ਅਵਤਾਰ ਸਿੰਘ ਮਾਨ, ਮੀਤ ਪ੍ਰਧਾਨ ਜਸਵੰਤ ਦਰਦ ਪ੍ਰੀਤ ਸਰਪੰਚ ਕੋਠੇ ਮੰਡੀ ਕਲਾਂ, ਜਨਰਲ ਸਕੱਤਰ ਅਮਰਦੀਪ ਕੌਰ ਸਰਪੰਚ ਕੋਟੜਾ ਕੌੜਿਆਂ ਵਾਲਾ ਪਤਨੀ ਕਰਮਪਾਲ ਸਿੰਘ, ਖ਼ਜ਼ਾਨਚੀ ਸਰਬਜੀਤ ਕੌਰ ਸਰਪੰਚ ਖੋਖਰ ਪਤਨੀ ਜਗਸੀਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਸਰਪੰਚ ਮੰਡੀ ਖੁਰਦ , ਪ੍ਰੈਸ ਸਕੱਤਰ ਹਰਬੰਸ ਸਿੰਘ ਗਿੱਲ ਦੀ ਪਤਨੀ ਸਰਪੰਚ ਚੁਣੇ ਗਏ।
ਇਸ ਮੌਕੇ ਮੰਡੀ ਕਲਾਂ ਦੀ ਸਰਪੰਚ ਮਨਜਿੰਦਰ ਕੌਰ ਪਤਨੀ ਮਲਕੀਤ ਸਿੰਘ, ਭੂੰਦੜ ਪਿੰਡ ਦੀ ਸਰਪੰਚ ਸਰਬਜੀਤ ਕੌਰ, ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਅਤੇ ਚਾਉਕੇ ਪਿੰਡ ਦੀ ਸਰਪੰਚ ਕੁਲਜੀਤ ਕੌਰ , ਜੈਦ ਪਿੰਡ ਤੋਂ ਸਰਪੰਚ ਸਰਬਜੀਤ ਕੌਰ, ਜਿਉਂਦ ਪਿੰਡ ਤੋਂ ਸਰਪੰਚ ਕੁਲਦੀਪ ਕੌਰ, ਬਦਿਆਲਾ ਪਿੰਡ ਤੋਂ ਲਛਮਣ ਸਿੰਘ ਨੇ ਵੀ ਫੋਨ ਤੇ ਪੰਚਾਇਤ ਯੂਨੀਅਨ ਦੀ ਹੋਈ ਚੋਣ ਤੇ ਸਹਿਮਤੀ ਜਿਤਾਈ! ਇਸ ਮੌਕੇ ਹੋਰਨਾਂ ਤੋਂ ਇਲਾਵਾ ਘੜੈਲਾ ਪਿੰਡ ਤੋਂ ਸਰਪੰਚ ਬਲਜਿੰਦਰ ਸਿੰਘ , ਝੰਡੂਕੇ ਤੋਂ ਸਰਪੰਚ ਭੁਪਿੰਦਰ ਸਿੰਘ, ਜੇਠੂਕੇ ਤੋਂ ਸਰਪੰਚ ਹਰਪ੍ਰੀਤ ਸਿੰਘ,ਪੀਰਕੋਟ ਤੋਂ ਸਰਪੰਚ ਜਸਪਾਲ ਸਿੰਘ, ਰਾਮਣਵਾਸ ਤੋਂ ਸਰਪੰਚ ਕਰਮਜੀਤ ਕੌਰ, ਮੰਡੀ ਖੁਰਦ ਤੋਂ ਸਰਪੰਚ ਗੁਰਪ੍ਰੀਤ ਸਿੰਘ, ਚੋਟੀਆਂ ਤੋਂ ਸਰਪੰਚ ਜਸਵੰਤ ਕੌਰ,ਘੜੈਲੀ ਤੋਂ ਸਰਪੰਚ ਮਲਕੀਤ ਸਿੰਘ,ਭੈਣੀ ਚੂਹੜ ਤੋਂ ਸਰਪੰਚ ਮਿੱਠਾ ਸਿੰਘ, ਸੰਦੀਪ ਸਿੰਘ ਸਨੀ ਸਰਪੰਚ ਪਿੰਡ ਢੱਡੇ , ਪਿੰਡ ਬਾਲਿਆਂਵਾਲੀ ਤੋਂ ਸਰਪੰਚ ਸੁਖਪਾਲ ਕੌਰ ਪਤਨੀ ਬਲਰਾਜ ਸਿੰਘ ਨੇ ਵੀ ਸ਼ਿਰਕਤ ਕੀਤੀ!