ਹਰਵਿੰਦਰ ਸਿੰਘ ਬਿਲਗਾ ਨਾਲ ਬੀਐਡ ਦਾ ਫਰੰਟ ਦੇ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਗਸਤ 2025
ਬੀਐਡ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਦੇ ਨਾਲ ਬੀ ਫਰੰਟ ਪੰਜਾਬ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਬਿਲਗਾ ਦੇ ਸਤਿਕਾਰਯੋਗ ਮਾਤਾ ਜੀ ਗੁਰਮੀਤ ਕੌਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਜੱਦੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਵਿੱਚ ਬੀ ਐਡ ਫਰੰਟ ਦੇ ਸੂਬਾ ਕਮੇਟੀ ਮੈਬਰਜ਼ ਅਤੇ ਫਰੰਟ ਦੇ ਆਗੂ ਸ਼ਾਮਿਲ ਹੋਏ। ਇਸ ਮੌਕੇ ਜਸਵੀਰ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ,ਸੁਰਜੀਤ ਰਾਜਾ ਜਨਰਲ ਸਕੱਤਰ ਬੀ ਐਡ ਫਰੰਟ ਪੰਜਾਬ ਅਤੇ ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਨੇ ਕਿਹਾ ਕਿ ਮਾਤਾ ਜੀ ਨੇ ਗ੍ਰਹਿਸਤੀ ਜੀਵਨ ਬਤੀਤ ਕਰਦਿਆਂ ਆਪਣੇ ਬੱਚਿਆਂ ਨੂੰ ਉੱਚ ਕੋਟੀ ਦੀ ਤਲੀਮ ਹਾਸਿਲ ਕਰਵਾਈ। ਇਸ ਦੇ ਨਾਲ ਹੀ ਗੁਰਬਾਣੀ ਦੇ ਫਲਸਫੇ ਨੂੰ ਸਮਝਦਿਆਂ ਬੱਚਿਆਂ ਨੂੰ ਦੀਨ-ਦੁਖੀਆਂ, ਲੋੜਵੰਦਾਂ ਦੀ ਸਹਾਇਤਾ ਅਤੇ ਮਨੁੱਖਤਾ ਦੀ ਭਲਾਈ ਕਾਰਜਾ ਨੂੰ ਪਹਿਲ ਦੇ ਅਧਾਰ ਉੱਤੇ ਕਰਨਾ ਆਪਣਾ ਫਰਜ਼ ਸਮਝਣਾ ਨੂੰ ਪਹਿਲ ਦੇਣ ਦੀ ਸਿੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਵਿਛੜੀ ਰੂਹ ਨੇ ਆਪਣੇ ਬੱਚਿਆਂ ਨੂੰ ਆਪਣੀ ਯੋਗਤਾ ਨੂੰ ਆਪਣੇ ਤੱਕ ਹੀ ਸੀਮਤ ਨਾ ਰੱਖਣ ਸਗੋਂ ਇਸ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਹੱਕਾਂ ਦੇ ਨਾਲ-ਨਾਲ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨੀ ਅਤੇ ਉਨ੍ਹਾਂ ਦੇ ਨਾਲ ਖੜ੍ਹਣ ਦੀ ਜੁਗਤੀ ਸਮਝਾਈ। ਅਖੀਰ ਵਿੱਚ ਫਰੰਟ ਦੇ ਆਗੂਆ ਨੇ ਵਿਛੜੀ ਰੂਹ ਨੂੰ ਸਰਧਾਜਲੀ ਦਿੰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਹ ਮੌਕੇ ਹਰਵਿੰਦਰ ਸਿੰਘ ਬਿਲਗਾ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਅਜੀਤ ਸਿੰਘ ਜੱਸੋਵਾਲ,ਵਰਿੰਦਰ ਵਿੱਕੀ,ਸੰਤ ਸੇਵਕ ਸਰਕਾਰੀਆ,ਬਿਕਰਮ ਕੱਦੋ,ਗੁਰਿੰਦਰਪਾਲ ਖੇੜੀ,ਬਲਵਿੰਦਰ ਲੋਦੀਪੁਰ,ਗੁਰਦਿਆਲ ਮਾਨ ਨਵਾਂ ਸ਼ਹਿਰ,ਜੁਝਾਰ ਸੰਹੂਗੜਾ,ਪਰਮਿੰਦਰ ਸਿੰਘ ਬਰਨਾਲਾ,ਦਰਸਨ ਅਲੀਸ਼ੇਰ,ਦਵਿੰਦਰ ਸਿੰਘ ਬਠਿੰਡਾ,ਕਰਮਜੀਤ ਜਲਾਲ,ਕੁਲਜੀਤ ਸਿੰਘ ਫ਼ਤਿਹਗੜ੍ਹ ਸਾਹਿਬ,ਕਰਮਜੀਤ ਮਾਨਸਾ,ਕੇਵਲ ਸੰਗਰੂਰ,ਪ੍ਰੇਮ ਠਾਕੁਰ,ਗੁਰਦੀਪ ਸਿੰਘ ਚੀਮਾ,ਸਤਨਾਮ ਸਿੰਘ ਦੌਲਤਪੁਰ,ਸੰਜੀਵ ਧੂਤ,ਪ੍ਰਭਜੀਤ ਰਸੂਲਪੁਰ,ਤਲਵਿੰਦਰ ਸਮਾਣਾ,ਬਲਰਾਜ ਘਲੋਟੀ,ਮੋਹਣਜੀਤ ਸਿੰਘ,ਨਵਨੀਤ,ਗੁਰਮੇਲ ਰੂੜੀਕੇ,ਸੁਰਿੰਦਰ ਪੁਆਰੀ,ਐਡਵੋਕੇਟ ਡੀ ਪੀ ਰੰਧਾਵਾ,ਡਾ ਅਮਰ ਸਿੰਘ ,ਬਾਬਾ ਗੁਰਦੇਵ ਸਿੰਘ,ਹਰਮਨ ਸਿੰਘ ਮੰਡ,ਰਮਨਜੀਤ ਸਿੰਘ ਸੰਧੂ ਅਤੇ ਸੁਰਿੰਦਰ ਕੰਬੋਜ ਆਦਿ ਹਾਜ਼ਰ ਸਨ ।