ਸ਼ਿਵ ਕੁਮਾਰ ਨੇ ਆਪਣੇ ਸਮੇਂ ਦੇ ਵਿੱਚ ਕੇਰਾਂ ਤਾਂ ਸਾਰੇ ਥੱਲੇ ਲਾ ਤੇ ਸੀ"- ਡਾ ਅਮਰਜੀਤ ਟਾਂਡਾ
ਸਿਡਨੀ (ਆਸਟਰੇਲੀਆ), 11 ਅਗਸਤ 2025 : "ਆਪਣੇ ਸਮੇਂ ਦੇ ਵਿੱਚ ਕੇਰਾਂ ਤਾਂ ਉਹਨੇ ਸਾਰੇ ਥੱਲੇ ਲਾ ਤੇ ਸੀ। ਫਿਰ ਉਹਦੀ ਪਿਆਰ ਕਵਿਤਾ ਜਿਹੜੀ ਹੈ ਰੈਲਵੈਂਟ ਨਹੀਂ ਰਹੀ ਸੀ। ਇੱਕ ਦੌਰ ਸੀ ਉਹਦਾ ਕੁੜੀਆਂ ਉਹਦੇ ਪਿੱਛੇ ਪੈਂਦੀਆਂ ਉਹਨੂੰ ਉਡੀਕਦੀਆਂ ਹੁੰਦੀਆਂ ਸੀ।" ਬਲਦੇਵ ਸਿੰਘ ਸੜਕਨਾਮਾ ਨੇ ਸ਼ਿਵ ਦੀ ਕਵਿਤਾ ਤੇ ਗਜ਼ਲ ਗੀਤਾਂ ਬਾਰੇ ਗੱਲਬਾਤ ਕਰਦਿਆਂ ਡਾਕਟਰ ਅਮਰਜੀਤ ਟਾਂਡਾ, ਪ੍ਰਧਾਨ, "ਪੰਜਾਬੀ ਸਾਹਿਤ ਅਕਾਦਮੀ ਸਿਡਨੀ" ਤੇ "ਸਿਡਨੀ ਸਿੱਖ ਚਿੰਤਕ" ਨੂੰ ਸ਼ਿਵ ਕੁਮਾਰ ਬਾਰੇ ਦੂਸਰੀ ਬ੍ਰਹਿਮੰਡੀ ਗੋਸ਼ਟੀ ਚ ਸਿਡਨੀ ਤੋਂ 8 ਵਜੇ ਰਾਤ ਕਹੀ।
ਬਲਦੇਵ ਸਿੰਘ ਮਹਿਜ਼ ਬਲਦੇਵ ਸਿੰਘ ਨਹੀਂ, ਉਹ ਸੜਕਨਾਮਾ ਵੀ ਹੈ, ਲਾਲ ਬੱਤੀ ਵੀ, ਅੰਨਦਾਤਾ ਵੀ ਹੈ। ਹਰ ਰਚਨਾ ਉਸ ਦੇ ਨਾਮ ਨਾਲ ਜੁੜ ਜਾਂਦੀ ਹੈ। ਉਹ ਇੱਕ ਬਲਸ਼ਾਲੀ ਗਲਪਕਾਰ ਹੈ ਤੇ ਉਸ ਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ।ਉਸਨੂੰ ਉਸਦੇ ਨਾਵਲ "ਢਾਹਵਾਂ ਦਿਲੀ ਦੇ ਕਿੰਗਰੇ" ਲਈ ਸਾਹਿਤ ਅਕਾਦਮੀ ਅਵਾਰਡ 2011 ਨੂੰ ਮਿਲਿਆ ਸੀ, ਡਾਕਟਰ ਟਾਂਡਾ ਨੇ ਇੱਕ ਪ੍ਰੈਸ ਬਿਆਨ ਦਿੰਦੇ ਹੋਏ ਦੱਸਿਆ।
"ਫਿਰ ਉਹ ਦੌਰ ਖ਼ਤਮ ਹੋ ਗਿਆ ਉਹ ਆਪ ਹੀ ਆਪਣਾ ਦੌਰ ਆਪ ਹੀ ਦੇਖ ਕੇ ਗਿਆ। ਆਪਦਾ ਪਤਨ ਵੀ ਤੇ ਆਪਦੀ ਚੜਾਈ ਵੀ। ਦਾਰੂ ਡਿਪਰੈਸ਼ਨ ਚ ਪੀਣ ਲੱਗਿਆ ਸੀ। ਇਸ਼ਕ ਤੋਂ ਨਹੀਂ ਫੇਲ ਹੋਇਆ ਸੀ ਸਗੋਂ ਆਪਣੀ ਪਾਪੂਲਰਟੀ ਤੋਂ। ਕਿੱਥੇ ਤਾਂ ਉਹਨੂੰ ਉਡੀਕਦੇ ਹੁੰਦੇ ਸੀ ਤੇ ਕਿੱਥੇ ਉਹ ਹੂਟ ਹੋਣ ਲੱਗ ਗਿਆ ਸੀ ਸਟੇਜਾਂ ਤੇ।
ਇਹ ਸਮੱਸਿਆ ਵੱਡੀ ਸੀਗੀ ਓਹਦੇ ਲਈ, ਉਦੋਂ ਫ਼ਿਰ ਡਿਪਰੈਸ਼ਨ ਚ ਜਾਣਾ ਦਾਰੂ ਰੱਜ ਕੇ ਪੀਣਾ ਤੇ ਫਿਰ ਗੁਰਦੇ ਵੀ ਖ਼ਰਾਬ ਕਰਾ ਲੈਣਾ, ਇਹ ਉਹਨੇ ਆਪ ਸਭ ਸਿਰਜਿਆ ਸੀ, ਬਲਦੇਵ ਸਿੰਘ ਨੇ ਕਿਹਾ।
ਇੱਕ ਸਮਾਂ ਹੁੰਦਾ ਹੈ ਓਦੋਂ ਜਦੋਂ ਤੁਹਾਡੀ ਚੜਾਈ ਹੁੰਦੀ ਹੈ ਤੇ ਇੱਕ ਸਮਾਂ ਉਹ ਵੀ ਹੁੰਦਾ ਹੈ ਜਦੋਂ ਤੁਹਾਡਾ ਪੱਤਣ ਵੀ ਹੁੰਦਾ ਹੈ। ਇਹ ਉਹਦੀ ਬਦਕਿਸਮਤੀ ਹੁੰਦੀ ਹੈ ਜਦੋਂ ਤੁਸੀਂ ਆਪਣੀ ਗਿਰਾਵਟ ਆਪਣੇ ਅੱਖੀਂ ਦੇਖ ਜਾਂਦੇ ਹੋ। ਬੰਦਾ ਇੱਕ ਪਾਸੇ ਹੀਰੋ ਤੇ ਮੁੜ ਕੇ ਸਮੇਂ ਤੇ ਹਾਲਾਤਾਂ ਨਾਲ ਬਿਲਕੁਲ ਜ਼ੀਰੋ ਕਰਤਾ। ਇਹ ਗੱਲਾਂ ਬੰਦੇ ਨੂੰ ਤੰਗ ਕਰਦੀਆਂ ਆਈਆਂ ਹਨ। ਫਿਰ ਉਹ ਸਹਾਰਾ ਠੁੰਮਣਾ ਭਾਲਦਾ ਰਿਹਾ। ਠੁੰਮਣਾ ਹੋਰ ਕੋਈ ਕਿੰਨਾ ਕੁ ਦੇਊ ਕੋਈ ਦਾਰੂ ਜਾਂ ਸ਼ਰਾਬ ਹੀ ਚੱਲਦਾ ਹੈ। ਹਰੇਕ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਹੈ। ਉਹ ਇਸ ਤਰ੍ਹਾਂ ਹੀ ਆਇਆ ਸੀ ਆਪਣਾ ਪਤਨ ਆਪ ਹੀ ਦੇਖ ਗਿਆ,।ਬਲਦੇਵ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਡਾ ਟਾਂਡਾ ਨੂੰ ਸਿਡਨੀ ਵਿਖੇ ਦੱਸਿਆ ।
"ਠੀਕ ਹੈ ਉਹ ਆਪਣਾ ਨਾਮ ਪੈਦਾ ਕਰ ਗਿਆ ਉਹਦੀ ਸ਼ਾਇਰੀ ਅੱਜ ਵੀ ਉਨੀ ਰੈਲੀਵੈਂਟ ਹੈ ਜਿੰਨੀ ਉਹਦੇ ਹੁੰਦੇ ਸੀ। ਅੱਜ ਵੀ ਫਿਰ ਕਾਲਜ ਦੇ ਕੰਪਟੀਸ਼ਨਾਂ ਵਿੱਚ ਯੂਨੀਵਰਸਿਟੀਆਂ ਕਾਲਜਾਂ ਵਿੱਚ ਉਹਦੀ ਸ਼ਹਿਰੀ ਗਾਈ ਜਾਂਦੀ ਹੈ ਪੜ੍ਹੀ ਜਾਂਦੀ ਹੈ। ਉਹ ਆਪ ਨਹੀਂ ਹੈਗਾ ਉਹ ਵੱਖਰੀ ਗੱਲ ਹੈ ਕਿ ਜਿਹੜੇ ਕ੍ਰਾਂਤੀਕਾਰੀ ਜਾਂ ਇਨਕਲਾਬੀ ਸ਼ਾਇਰੀ ਵਿੱਚ ਉਹ ਕਿਤੇ ਵੀ ਨਹੀਂ ਖੜਦਾ। ਉਹ ਹੋਰਾਂ ਦੇ ਬਰਾਬਰ ਕਿਤੇ ਵੀ ਨਹੀਂ ਖੜਦਾ ਪਾਸ਼ ਦੇ ਬਰਾਬਰ ਲਾ ਲਓ ਨਹੀਂ ਖੜਦਾ ਕ੍ਰਾਂਤੀਕਾਰੀ ਸ਼ਾਇਰੀ ਦੇ। ਜਦੋਂ ਕਿਤੇ ਕ੍ਰਾਂਤੀਕਾਰੀ ਅਗਾਂਹ ਵਧੂ ਸ਼ਾਇਰੀ ਦੀ ਗੱਲ ਹੁੰਦੀ ਹੈ ਜਾਂ ਲੋਕ ਲਹਿਰਾਂ ਦੀ ਗੱਲ ਹੁੰਦੀ ਹੈ ਉੱਥੇ ਸ਼ਿਵ ਕੁਮਾਰ ਬਹੁਤ ਪਿੱਛੇ ਹਟ ਜਾਂਦਾ ਹੈ,ਬਲਦੇਵ ਸਿੰਘ ਨੇ ਕਿਹਾ।
ਬਲਦੇਵ ਸਿੰਘ ਨੇ ਕਿਹਾ ਕਿ ਇਕ ਵਾਰੀ ਉਹ ਮੈਨੂੰ ਸਪੈਸ਼ਲ ਮਿਲਣ ਆਇਆ ਸੀ ਮੋਗੇ। ਕਹਿੰਦਾ ਮੈਂ ਜਾ ਰਿਹਾ ਸੀ ਵਾਪਸ ਤੇ ਮੈਂ ਕਿਹਾ ਇਥੇ ਮੋਗੇ ਆਇਆ ਹੋਇਆਂ ਏਥੇ ਬਲਦੇਵ ਹੈਗਾ। ਕਹਿੰਦਾ ਮੈਂ ਤੁਹਾਡੀਆਂ ਕਿਤਾਬਾਂ ਲੈ ਕੇ ਜਾਣੀਆਂ। ਧੱਕੇ ਨਾਲ ਕਹਿੰਦਾ ਮੈਂ ਫ੍ਰੀ ਨਹੀਂ ਲਜਾਂਦਾ ਤੇ ਮੈਂ ਕਿਹਾ ਕਮਾਲ ਹੈ, ਕਿਹਾ ਯਾਰ ਲੈ ਜਾਓ ਤੁਸੀਂ ਇਨੀ ਦੂਰੋਂ ਆਏ ਚੱਲ ਕੇ ਮਿਲਣ। ਨਹੀਂ ਕਹਿੰਦਾ ਮੈਂ ਪੇਮੈਂਟ ਤੈਨੂੰ ਦੇ ਕੇ ਕਿਤਾਬ ਤੇਰੀ ਚੱਕਣੀ ਹੈ ਨਹੀਂ ਤਾਂ ਨਹੀਂ ਚੱਕਣੀ। ਉਹ "ਲਾਲ ਬੱਤੀ ਤੇ ਕੱਲਰੀ ਧਰਤੀ" ਲੈ ਗਿਆ, ਉਹ ਜਨਵਰੀ ਫਰਵਰੀ ਚ ਆਇਆ ਸੀ, ਬਲਦੇਵ ਸਿੰਘ ਨੇ ਜ ਹੋਰ ਜਾਣਕਾਰੀ ਦਿੰਦਿਆਂ ਦੱਸਿਆ।
ਮਾਸਟਰ ਅਤਰਜੀਤ ਸਿੰਘ ਕਹਾਣੀਕਾਰ ਜੀ ਨੇ ਡਾਕਟਰ ਟਾਂਡਾ ਨਾਲ ਆਨ ਲਾਈਨ ਗੱਲਬਾਤ ਕਰਦਿਆਂ ਪੰਜਾਬ ਤੋਂ ਕਿਹਾ ਕਿ ਜੇ ਕਾਵਿਕ ਪੱਖ ਤੋਂ ਦੇਖਣਾ ਹੋਵੇ ਉਸ ਦੀ ਸ਼ਾਇਰੀ ਬਹੁਤ ਗਜ਼ਬ ਹੈ ਬਿਲਕੁਲ, ਹਾਂ ਸ਼ਾਇਰੀ ਦੇ ਵਿੱਚੋਂ ਰੋਣ ਧੋਣ ਜ਼ਿਆਦੇ ਨਜ਼ਰ ਆਉਂਦਾ ਹੈ ਕੁਛ ਉਸ ਨੇ ਚੰਗੇ ਪ੍ਰੋਗਰੈਸ ਢੰਗ ਦੀਆਂ ਵੀ ਕਵਿਤਾਵਾਂ ਲਿਖੀਆਂ ਹਨ।
ਮਾਸਟਰ ਅਤਰਜੀਤ ਸਿੰਘ ਜੀ ਨੇ ਕਹਾਣੀ ਸੰਗ੍ਰਹਿ ਮਾਸ ਖੋਰੇ (1973)
ਟੁੱਟਦੇ ਬਣਦੇ ਰਿਸ਼ਤੇ (1976)ਅਦਨਾ ਇਨਸਾਨ (1985)ਕੰਧਾਂ ਤੇ ਲਿਖੀ ਇਬਾਰਤ ਕਹਾਣੀ ਕੌਣ ਲਿਖੇਗਾ
ਅੰਨ੍ਹੀ ਥੇਹ ਤੀਜਾ ਜੁੱਧ ਨਾਵਲ
ਨਵੀਆਂ ਸੋਚਾਂ ਨਵੀਆਂ ਲੀਹਾਂ
ਅੰਨੀ ਥੇਹ (1996)ਅਬ ਜੂਝਣ ਕੇ ਦਾਓ ਸਵੈ-ਜੀਵਨੀ ਅੱਕ ਦਾ ਦੁੱਧ ਤੇ ਹੋਰ ਕਈ ਖੋਜ ਪੁਸਤਕਾਂ ਲਿਖੀਆਂ ਹਨ।
ਮਾਸਟਰ ਜੀ ਨੇ ਕਿਹਾ ਸ਼ਿਵ ਦਾ ਜਿਆਦਾ ਰੋਣ ਧੋਣ ਠੀਕ ਠੀਕ ਹੈ ਤੇ ਦੂਸਰੀ ਗੱਲ ਜਿਹੜੀ ਪ੍ਰਸ਼ੰਸਾਤਮਕ ਗੱਲ ਜੇ ਮੈਂ ਕਹਿ ਸਕਦਾ ਹਾਂ ਤਾਂ ਉਹ ਹੈ ਉਸਦੀ ਲੂਣਾ ਜੋ ਮਹਾਂਕਾਵਿ ਹੈ। ਉਹ ਉਸਦੀ ਸਿਰਮੌਰ ਰਚਨਾ ਹੈ ਜਿਹਨੂੰ ਮੈਂ ਪ੍ਰਸ਼ੰਸਾ ਕਿੰਨੀ ਕੁ ਕਰਾਂ ਉਹਦੇ ਲਈ ਸ਼ਬਦ ਨਹੀਂ ਹੈਗੇ।
ਮਾਸਟਰ ਜੀ ਨੇ ਬਿਆਨ ਜ਼ਾਰੀ ਰੱਖਦਿਆਂ ਕਿਹਾ ਜਿਹੜਾ ਉਹ ਹਰੇਕ ਪਾਤਰ ਦੇ ਅੰਦਰ ਵੜ ਕੇ ਪਾਤਰ ਦੀ ਮਾਨਸਿਕਤਾ ਨੂੰ ਜਿਵੇਂ ਉਹ ਕਿਹਾ ਹੈ ਕਮਾਲ ਹੈ। ਹਰ ਇੱਕ ਪਾਤਰ ਦੀ ਵੱਖਰੀ , ਜੇ ਸਲਵਾਨ ਹੈ ਤਾਂ ਸਲਵਾਨ ਹੈ ਆਪਣੇ ਤੌਰ ਤੇ ਇਹਦਾ ਕੋਈ ਵੀ ਪਾਤਰ ਜਿਹੜਾ ਆਉਂਦਾ ਹੈ ਨਾ ਠੀਕ ਹੈ ਉਸ ਦਾ ਚਿਤਰਨ ਕੀਤਾ ਇਸ ਬੰਦੇ ਨੇ ਗਜ਼ਬ ਹੈ ਬਸ ਕਮਾਲ ਹੈ, ਉਹ ਡਾਕਟਰ ਟਾਂਡਾ ਨਾਲ ਗੱਲ ਕਰ ਰਹੇ ਸਨ।