ਸਵ. ਗੁੱਡੀ ਸਿੱਧੂ ਦੀ ਯਾਦ ਵਿੱਚ ਫਰਿਜਨੋ ਵਿਖੇ ਸਮਾਗਮ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ)
ਫਰਿਜਨੋ ਦੀ ਬਹੁਪੱਖੀ ਸ਼ਖ਼ਸੀਅਤ ਸਵ. ਗੁੱਡੀ ਸਿੱਧੂ ਕੁਝ ਵਰਸ਼ ਪਹਿਲਾਂ ਅਚਾਨਕ ਵਿਛੋੜਾ ਦੇ ਗਏ ਸਨ। ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਸਹਿਤਕ ਸਮਾਗਮ ਸ਼ਾਇਰ ਹਰਜਿੰਦਰ ਕੰਗ, ਡਾ. ਗੁਰਚਰਨ ਸਿੰਘ ਸਿੱਧੂ ਅਤੇ ਸਾਥੀਆਂ ਵੱਲੋਂ ਇੰਡੀਆ ਓਵਨ ਰੈਸਟੋਰੈਂਟ ਵਿੱਚ ਰੱਖਿਆ ਗਿਆ। ਇਸ ਸਮਾਗਮ ਵਿੱਚ ਫਰਿਜਨੋ ਦੀਆਂ ਸਿਰਕੱਢ ਸਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ। ਸਟੇਜ ਦੀ ਸ਼ੁਰੂਆਤ ਹਰਜਿੰਦਰ ਕੰਗ ਨੇ ਸਭਨੂੰ ਜੀ ਆਇਆ ਆਖਕੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ। ਇਸ ਪਿੱਛੋਂ ਰਾਜ ਬਰਾੜ ਨੇ ਇੱਕ ਧਾਰਮਿਕ ਗੀਤ ਗਾਇਆ। ਬੁਲਾਰਿਆਂ ਵਿੱਚ ਟੋਨੀ ਰੇਡੀਓ ਕੇ ਬੀ ਆਈ ਐਫ 900,ਜਨਕਰਾਜ ਸਿੰਘ, ਕਰਮ ਸਿੰਘ ਮਾਨ, ਗੁਰਪ੍ਰੀਤ ਮਾਨ, ਅਵਤਾਰ ਗੋਂਦਾਰਾ , ਜੋਤ ਰਣਜੀਤ ਕੌਰ, ਸੰਤੋਖ ਮਨਿਹਾਸ, ਗੁੱਡੀ ਰਾਣੂੰ, ਡਾ. ਚੰਨ, ਗੁਰਚਰਨ ਸਿੰਘ ਸਿੱਧੂ, ਚਰਨਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਢੇਸੀ, ਕਮਲਜੀਤ ਬੈਨੀਪਾਲ, ਸ਼ਾਇਰ ਰਣਜੀਤ ਗਿੱਲ, ਸ਼ਾਇਰ ਦਲਜੀਤ ਰਿਆੜ, ਨਾਵਲਕਾਰ ਸਾਧੂ ਸਿੰਘ ਸੰਘਾ ਆਦਿ ਹਾਜ਼ਰੀ ਲਵਾਈ । ਉਹਨਾਂ ਗੁੱਡੀ ਸਿੱਧੂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਬੁਲਾਰਿਆ ਨੇ ਕਿਹਾ ਕਿ ਗੁੱਡੀ ਸਿੱਧੂ ਇੱਕ ਬਹੁਪੱਖੀ ਸ਼ਖਸੀਅਤ ਹੀ ਨਹੀਂ ਸਗੋਂ ਇੱਕ ਤੁਰਦੀ ਫਿਰਦੀ ਸੰਸਥਾ ਸੀ। ਇਸ ਮੌਕੇ ਸ਼ਾਇਰਾ ਨੇ ਕਵਿਤਾਵਾਂ ਨਾਲ ਵੀ ਹਾਜ਼ਰੀ ਲਵਾਈ।