ਲੇਖਿਕਾ ਅੰਮ੍ਰਿਤਪਾਲ ਕਲੇਰ 30 ਜੂਨ ਦਿਨ ਸੋਮਵਾਰ ਨੂੰ ਪ੍ਰੋਗਰਾਮ "ਗੱਲਾਂ ਤੇ ਗੀਤ " ਵਿੱਚ ਹੋਣਗੇ ਮਹਿਮਾਨ
ਅਸ਼ੋਕ ਵਰਮਾ
ਭਗਤਾ ਭਾਈ, 29 ਜੂਨ 2025: ਭਗਤਾ ਭਾਈ ਦੀ ਨਾਮਵਾਰ ਸਾਹਿਤਕ ਸੰਸਥਾ "ਸਾਹਿਤਕ ਮੰਚ ਭਗਤਾ " ਦੇ ਜਨਰਲ ਸਕੱਤਰ ਅਤੇ ਇਲਾਕੇ ਦੇ ਮਿਹਨਤੀ ਅਧਿਆਪਕਾ ਦੇ ਤੌਰ ਤੇ ਜਾਣੇ ਜਾਂਦੇ ਮੈਡਮ ਅੰਮ੍ਰਿਤਪਾਲ ਕਲੇਰ ਦਿਨ ਸੋਮਵਾਰ, 30 ਜੂਨ 2025 ਨੂੰ ਜਲੰਧਰ ਦੂਰਦਰਸ਼ਨ ਦੇ ਲਾਈਵ ਚਰਚਿਤ ਪ੍ਰੋਗਰਾਮ "ਗੱਲਾਂ ਤੇ ਗੀਤ" ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਇਸੇ ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ ਤੇ ਗੱਲਬਾਤ ਕਰ ਆਏ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਉਹਨਾਂ ਨੇ ਲਗਾਤਾਰ ਮਿਹਨਤ ਕੀਤੀ ਹੈ। ਉਹਨਾਂ ਦੀ ਇਸ ਪ੍ਰਾਪਤੀ ਤੇ "ਸਾਹਿਤਕ ਮੰਚ ਭਗਤਾ" ਅਤੇ ਸਨੇਹੀਆਂ ਨੇ ਮੁਬਾਰਕਬਾਦ ਦਿੱਤੀ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਚਰਚਿਤ ਅਮਿਰਤ ਕਲੇਰ ਦਾ2024 ਵਿੱਚ ਪਲੇਠਾ ਕਹਾਣੀ ਸੰਗ੍ਰਹਿ "ਜ਼ੁਮੈਟੋ ਗਰਲ " ਆਇਆ ਹੈ। ਜਿਸ ਦੀ ਸਾਹਿਤਕ ਹਲਕਿਆਂ ਵਿੱਚ ਵਿਸ਼ੇਸ਼ ਚਰਚਾ ਹੈ।