ਲੁਧਿਆਣਾ: ਡਾਕਾ ਮਾਰਨ ਦੀ ਯੋਜਨਾ ਬਣਾਉਂਦੇ 5 ਵਿਅਕਤੀ ਤੇਜਧਾਰ ਹਥਿਆਰਾਂ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 26 ਮਾਰਚ 2025 ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਲੁਧਿਆਣਾ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਇੰਚਾਰਜ ਸੀ.ਆਈ.ਏ-2/ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋ ਦੌਰਾਨ ਦਾਣਾ ਮੰਡੀ ਨੇੜੇ ਜੀ.ਟੀ.ਰੋਡ ਲੂਧਿਆਣਾ ਵਿੱਖੇ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਮੌਜੂਦ ਸੀ ਤਾਂ ASI ਸੇਠੀ ਕੁਮਾਰ ਨੂੰ ਇਤਲਾਹ ਮਿਲੀ ਕਿ ਰੋਹਿਤ ਕੁਮਾਰ ਉਰਫ ਗੋਲੂ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ 07 ਮੁਹੱਲਾ ਅਜਾਦ ਨਗਰ ਬਹਾਦਰਕੇ ਰੋਡ ਲੁਧਿਆਣਾ,ਹਨੀ ਨਾਹਰ ਉਰਫ ਹਨੀ ਪੁੱਤਰ ਵਿਜੇ ਕੁਮਾਰ ਵਾਸੀ ਗਲੀ ਨੰਬਰ 09 ਮੁਹੱਲਾ ਅਜਾਦ ਨਗਰ ਬਹਾਦਰਕੇ ਰੋਡ ਲੁਧਿਆਣਾ,ਜੀਵਨਜੋਤ ਸਿੰਘ ਉਰਫ ਜੋਤੀ ਅਤੇ ਗਗਨਜੋਤ ਸਿੰਘ ਉਰਫ ਪ੍ਰਿੰਸ ਪੁੱਤਰ ਅਨੂਪ ਸਿੰਘ ਵਾਸੀ
ਅਮਨ ਪਾਰਕ ਫੇਸ਼-2 ਥਰੀਕੇ ਰੋਡ ਲੁਧਿਆਣਾ ਅਤੇ ਕ੍ਰਿਸ਼ਨਾ ਪੁੱਤਰ ਮਿਸ਼ਰੀ ਲਾਲ ਵਾਸੀ ਮੁਹੱਲਾ ਈ. ਡਬਲਿਊ.ਐਸ ਕਲੋਨੀ ਤਾਜਪੁਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਲੁੱਟਾਂ ਖੋਹਾ ਕਰਨ ਦੇ ਆਦੀ ਸਨ। ਅੱਜ ਇਹ ਪੰਜੇ ਜਾਣੇ ਤੇਜਧਾਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਦਾਣਾ ਮੰਡੀ ਦੀ ਸ਼ੈਡ ਦੇ ਸਾਹਮਣੇ ਬਣੀ ਦੀਵਾਰ ਦੇ ਨਾਲ ਬੈਠੇ ਕਿਸੇ ਵੱਡੀ ਫੈਕਟਰੀ ਵਿੱਚ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਸਨ । ਪੁਲਸ ਨੇ ਮੌਕੇ ਤੇ ਰੇਡ ਕਰਕੇ ਰੋਹਿਤ ਕੁਮਾਰ ਉਰਫ ਗੋਲੂ, ਹਨੀ ਨਾਹਰ ਉਰਫ ਹਨੀ,ਜੀਵਨਜੋਤ ਸਿੰਘ ਉਰਫ ਜੋਤੀ, ਗਗਨਜੋਤ ਸਿੰਘ ਉਰਫ ਪ੍ਰਿੰਸ ਅਤੇ ਕ੍ਰਿਸ਼ਨਾ ਨੂੰ ਮਾਰੂ ਹਥਿਆਰਾਂ ਸਮੇਤ ਡਾਕਾ ਮਾਰਨ ਦੀ ਤਿਆਰੀ ਕਰਦੇ ਕਾਬੂ ਕੀਤਾ ਜਿਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 63 ਮਿਤੀ 25.03.2025 ਅ /ਧ 310(4), 310(5) BNS ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਕਰਕੇ ਦੋਸ਼ੀ ਰੋਹਿਤ ਕੁਮਾਰ ਉਰਫ ਗੋਲੂ,ਹਨੀ ਨਾਹਰ ਉਰਫ ਹਨੀ,ਜੀਵਨਜੋਤ ਸਿੰਘ ਉਰਫ ਜੋਤੀ,ਗਗਨਜੋਤ ਸਿੰਘ ਉਰਫ ਪ੍ਰਿੰਸ ਅਤੇ ਕ੍ਰਿਸ਼ਨਾ ਨੂੰ 02 ਦਾਤ ਲੋਹਾ, 01 ਰਾਡ ਲੋਹਾ ਅਤੇ ਮੋਟਰਸਾਇਕਲ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ। ਦੋਸ਼ੀ ਕ੍ਰਿਸ਼ਨਾ ਦੀ ਨਿਸ਼ਾਨਦੇਹੀ ਤੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ । ਦੋਸ਼ੀਆ ਵੱਲੋ ਕੁਝ ਦਿਨ ਪਹਿਲਾਂ ਬਹਾਦਰਕੇ ਰੋਡ ਲੁਧਿਆਣਾ ਵਿਖੇ ਲੁੱਟ ਖੋਹ ਦੀ ਵਾਰਦਾਤ ਕੀਤੀ ਸੀ ਅਤੇ ਰੋਹਿਤ ਕੁਮਾਰ ਉਰਫ ਗੋਲੂ, ਜੀਵਨਜੋਤ ਸਿੰਘ ਉਰਫ ਜੋਤੀ ਅਤੇ ਗਗਨਜੋਤ ਉਰਫ ਪ੍ਰਿੰਸ ਤਿੰਨੇ ਜਾਣੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਪਾ ਸੈਂਟਰਾਂ ਤੋ ਸੀ.ਆਈ.ਏ ਦੇ ਪੁਲਿਸ ਕਰਮਚਾਰੀ ਦੱਸ ਕੇ ਪੈਸੇ ਲੈਦੇ ਸਨ। ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ।