← ਪਿਛੇ ਪਰਤੋ
ਮਜੀਠੀਆ ਖਿਲਾਫ ਵਿਜੀਲੈਂਸ ਰੇਡ ਦੌਰਾਨ ਵਿਘਨ ਪਾਉਣ ’ਤੇ ਡੀ ਡੀ ਆਰ ਦਰਜ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 29 ਜੂਨ, 2025: ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ’ਤੇ ਵਿਜੀਲੈਂਸ ਰੇਡ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿਚ ਵਿਘਨ ਪਾਉਣ ਲਈ ਮਜੀਠੀਆ ਤੇ ਸਮਰਥਕਾਂ ਖਿਲਾਫ ਡੀ ਡੀ ਆਰ ਦਰਜ ਕੀਤੀ ਗਈ ਹੈ। ਇਹ ਡੀ ਡੀ ਆਰ ਸਿਵਲ ਲਾਈਨ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਮੁੱਢਲੀ ਪੜਤਾਲ ਵਿਚ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਡੀ ਡੀ ਆਰ ਨੂੰ ਐਫ ਆਈ ਆਰ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ ਲਾਇਆ ਹੈ ਕਿ ਰੇਡ ਦੌਰਾਨ ਮਜੀਠੀਆ ਦੇ ਭੜਕਾਉਣ ’ਤੇ ਉਹਨਾਂ ਦੇ ਸਮਰਥਕਾਂ ਨੇ ਟੀਮ ’ਤੇ ਹਮਲਾ ਕੀਤਾ ਤੇ ਧੱਕਾਮੁੱਕੀ ਕੀਤੀ।
Total Responses : 88