ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦਿੱਤਾ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਕੁਸ਼ਤੀ ਦੰਗਲ ਦਾ ਪੋਸਟਰ ਰਿਲੀਜ਼
ਕਿਹਾ, ਪੇਂਡੂ ਖੇਡ ਮੇਲੇ ਤੇ ਛਿੰਝਾਂ ਪੰਜਾਬ ਦੀ ਅਮੀਰ ਵਿਰਾਸਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਗਸਤ 2025:
ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਦੇ ਲਈ ਢੁਕਵਾਂ ਮਾਹੌਲ ਪੈਦਾ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ਭਰ ਦੇ ਵਿੱਚ ਵੱਡੇ ਅਤੇ ਵਿਸ਼ਾਲ ਖੇਡ ਮੇਲਿਆਂ ਦਾ ਆਯੋਜਨ ਹੋਣ ਲੱਗ ਪਿਆ ਹੈ।
ਇਹ ਪ੍ਰਗਟਾਵਾ ਐਮ ਐਲ ਏ ਕੁਲਵੰਤ ਸਿੰਘ ਨੇ ਕਰਦਿਆਂ ਕਿਹਾ ਕਿ ਸੂਬੇ ਚ ਖੇਡ ਸੱਭਿਆਚਾਰ ਨੂੰ ਹੁਲਾਰਾ ਮਿਲਣ ਨਾਲ, ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਫਿਰ ਤੋਂ ਖੇਡ ਮੈਦਾਨਾਂ ਦੇ ਰਾਹ ਤੁਰ ਪਈ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਕੁੰਬੜਾ ਵਿਖੇ ਹੋ ਰਹੇ ਮੇਲਾ ਗੁੱਗਾ ਮਾੜੀ ਅਤੇ ਵਿਸ਼ਾਲ ਕੁਸ਼ਤੀ ਦੰਗਲ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੇ ਲਈ ਅਜਿਹਾ ਮਾਹੌਲ ਦੇਣਾ ਅਤੇ ਖੇਡ ਮੇਲਿਆਂ ਦਾ ਆਯੋਜਨ ਕਰਨ ਦੇ ਲਈ ਖੇਡ ਸੰਸਥਾਵਾਂ ਦੇ ਮੋਹਤਬਰ ਵਿਅਕਤੀ ਵਧਾਈ ਦੇ ਪਾਤਰ ਹਨ। ਉਥੇ ਨਾਲ ਹੀ ਇਹਨਾਂ ਖੇਡ ਮੇਲਿਆਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਜੁੜਨ ਵਾਲੇ ਖੇਡ ਪ੍ਰੇਮੀ ਵੀ ਬਰਾਬਰ ਦੇ ਵਧਾਈ ਦੇ ਹੱਕ ਬਰਾਬਰ ਵਧਾਈ ਦੇ ਹੱਕਦਾਰ ਹਨ। ਜਿਹੜੇ ਇਹਨਾਂ ਖੇਡ ਮੇਲਿਆਂ ਦੇ ਦੌਰਾਨ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਡ ਮੇਲੇ ਅਤੇ ਛਿੰਝਾਂ ਸਾਡੀ ਅਮੀਰ ਵਿਰਾਸਤ ਹਨ। ਉਨ੍ਹਾਂ ਨੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਅਤੇ ਸਮੁੱਚੇ ਪ੍ਰਬੰਧਕਾਂ ਨੂੰ ਇਸ ਲਈ ਅਗਾਊਂ ਵਧਾਈ ਦਿੱਤੀ।
ਇਸ ਖੇਡ ਮੇਲੇ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਰਜਿੰਦਰ ਸਿੰਘ ਅਮਰੀਕਾ, ਹਰਸਿਮਰਤ ਸਿੰਘ ਬੱਲ, ਡੀ.ਐਸ.ਪੀ ਮੋਹਾਲੀ, ਮਨਪ੍ਰੀਤ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ, ਡਾਕਟਰ ਐਸ. ਐਸ ਭੰਵਰਾ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੀ ਹਾਜ਼ਰ ਰਹਿਣਗੇ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ 22 ਅਗਸਤ 2025 ਨੂੰ ਕਰਵਾਏ ਜਾ ਰਹੇ ਇਸ ਕੁਸ਼ਤੀ ਦੰਗਲ ਦੇ ਦੌਰਾਨ ਬਚਨ ਸਿੰਘ ਪਹਿਲਵਾਨ ਦੇ ਪਰਿਵਾਰ ਵੱਲੋਂ ਪਹਿਲੀ ਝੰਡੀ ਲਈ ਨਿਊ ਟਰੈਕਟਰ, ਦੂਸਰੀ ਝੰਡੀ ਲਈ ਵੀ ਨਿਊ ਟਰੈਕਟਰ ਦਿੱਤੇ ਜਾ ਰਹੇ ਹਨ ਅਤੇ ਕੁਸ਼ਤੀ ਦੰਗਲ ਦੇ ਦੌਰਾਨ ਤੀਸਰੀ ਝੰਡੀ ਵਾਲੇ ਨੂੰ 3 ਲੱਖ 51 ਹਜਾਰ, ਚੌਥੀ ਝੰਡੀ ਵਾਲੇ ਨੂੰ 3 ਲੱਖ 51 ਹਜਾਰ ਰੁਪਏ, ਪੰਜਵੀਂ ਝੰਡੀ ਨੂੰ 2 ਲੱਖ 51 ਹਜ਼ਾਰ, ਛੇਵੀਂ ਝੰਡੀ ਨੂੰ 2 ਲੱਖ ਰੁਪਏ ਜਦ ਕਿ ਸੱਤਵੀਂ ਚੰਡੀ ਦੇ ਵਿੱਚ ਵੀ 2 ਲੱਖ ਰੁਪਏ ਰੱਖੇ ਗਏ ਹਨ। ਇਸ ਮੌਕੇ ਰਵਿੰਦਰ ਸਿੰਘ ਬਿੰਦਰਾ ਕੌਂਸਲਰ, ਦੀਦਾਰ ਸਿੰਘ ਪਹਿਲਵਾਨ, ਜਗਤਾਰ ਸਿੰਘ ਮੋਹਾਲੀ ਰਵਿੰਦਰ ਸਿੰਘ ਬਿੰਦਰਾ, ਮਹੇਸ਼ ਕੁਮਾਰ, ਮਨਜੀਤ ਸਿੰਘ, ਦਿਲਬਾਗ ਸਿੰਘ, ਜਸਪਾਲ ਸਿੰਘ, ਸੌਦਾਗਰ ਸਿੰਘ, ਮਨੀ ਮੋਹਾਲੀ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਰਸ਼ਪਾਲ ਸਿੰਘ, ਭੂਰਾ ਮੋਹਾਲੀ ਵੀ ਹਾਜ਼ਰ ਸਨ।