ਨਸ਼ੇ ਅਤੇ ਅਪਰਾਧ ਖਿਲਾਫ ਨਿਰਨਾਇਕ ਜੰਗ ਛੇੜਨ ਲਈ ਵਪਾਰੀਆਂ ਅਤੇ ਪੇਸ਼ੇਵਰਾਂ ਕੋਲੋਂ DIG ਨੇ ਲਏ ਸੁਝਾਅ
ਕਿਹਾ ਗੁਰਦਾਸਪੁਰ ਪੁਲਿਸ ਦੀ ਨਸ਼ੇ ਖਿਲਾਫ ਕਾਰਗੁਜ਼ਾਰੀ ਸੰਤੁਸ਼ਟੀ ਪੂਰਨ
ਰੋਹਿਤ ਗੁਪਤਾ
ਗੁਰਦਾਸਪੁਰ
ਨਸ਼ੇ ਅਤੇ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਜੜ ਤੋਂ ਖਤਮ ਕਰਨ ਦਾ ਟੀਚਾ ਹਾਸਲ ਕਰਨ ਲਈ ਡੀਆਈਜੀ ਕ੍ਰਾਈਮ ਨਵੀਨ ਸੈਣੀ ਨੇ ਸ਼ਹਿਰ ਦੇ ਵਪਾਰੀਆਂ ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਹਨਾਂ ਵੱਲੋਂ ਸ਼ਹਿਰ ਦੇ ਨਾਲ ਸੂਝਵਾਨ ਵਪਾਰੀਆਂ ਤੇ ਪੇਸ਼ੇਵਰ ਕੋਲੋਂ ਨਸ਼ਾ ਅਤੇ ਅਪਰਾਧ ਨੂੰ ਜੜ ਤੋਂ ਖਤਮ ਕਰਨ ਲਈ ਸੁਝਾਅ ਵੀ ਲਏ। ਐਸਐਸਪੀ ਗੁਰਦਾਸਪੁਰ ਰਨ ਦਿੱਤਿਆ ਅਤੇ ਹੋਰ ਪੁਲਿਸ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਆਈ ਜੀ ਨਵੀਨ ਸੈਣੀ ਨੇ ਕਿਹਾ ਕਿ ਨਸ਼ੇ ਅਤੇ ਅਪਰਾਧ ਖਿਲਾਫ ਹੁਣ ਨਿਰਨਾਇਕ ਜੰਗ ਲੜਨ ਦਾ ਸਮਾਂ ਆ ਗਿਆ ਹੈ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਨਸ਼ੇ ਦੇ ਕੋਹਰ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ। ਇਹ ਸਭ ਲੋਕਾਂ ਦੇ ਸਹਿਯੋਗ ਕਾਰਨ ਹੀ ਸੰਭਵ ਹੋ ਪਾਇਆ ਹੈ ਅਤੇ ਅੱਜ ਦੀ ਬੈਠਕ ਵਿੱਚ ਵੀ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਤੇ ਕੰਮ ਕੀਤਾ ਜਾਵੇਗਾ। ਗੁਰਦਾਸਪੁਰ ਪੁਲਿਸ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਜਤਾਉਂਦਿਆ ਉਹਨਾਂ ਨੇ ਕਿਹਾ ਕਿ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਨਸ਼ਾ ਵਿਰੋਧੀ ਮੁਹਿੰਮ ਦੀ ਰਿਕਵਰੀ ਅਤੇ ਨਸ਼ਾ ਕਾਰੋਬਾਰੀਆਂ ਦੀਆਂ ਜਾਇਦਾਦਾ ਜਬਤ ਕਰਨ ਵਾਲੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਗੁਰਦਾਸਪੁਰ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਦਰਸ਼ਾਉਂਦੇ ਹਨ।