ਦਰੱਖਤ ਵਿੱਚ ਵੱਜੀ ਫਾਰਚੂਨਰ ਗੱਡੀ, ਚਾਲਕ ਦੀ ਹੋਈ ਮੌਕੇ 'ਤੇ ਮੌਤ
ਗੱਡੀ ਦੇ ਸ਼ੀਸ਼ੇ ਤੋੜਦਾ ਹੋਇਆ ਦਰਖਤ ਗੱਡੀ ਵਿੱਚੋਂ ਹੋਇਆ ਆਰ ਪਾਰ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ
ਦੀਨਾ ਨਗਰ _ਤਾਰਾਗੜ ਰੋਡ ਤੇ ਦੇਰ ਰਾਤ ਛੋਟੂ ਨਾਥ ਮੰਦਰ ਨੇੜੇ ਸੜਕ ਕਿਨਾਰੇ ਇਕ ਦਰੱਖਤ ਵਿੱਚ ਫਾਰਚੂਨਰ ਗੱਡੀ ਵੱਜਣ ਕਾਰਨ ਗੱਡੀ ਚਾਲਕ ਰਿਟਾਇਰ ਸੂਬੇਦਾਰ ਭਾਗ ਸਿੰਘ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ .
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਿਟਾਇਰ ਸੂਬੇਦਾਰ ਭਾਗ ਸਿੰਘ ਆਪਣੀ ਵਿਆਹੁਤਾ ਬੇਟੀ ਨੂੰ ਮਿਲ ਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਜਦ ਉਹ ਦੀਨਾ ਨਗਰ ਤੋਂ ਤਾਰਾਗੜ ਰੋਡ ਤੇ ਮੰਦਰ ਕੋਲ ਪਹੁੰਚਿਆ ਤਾਂ ਉਸ ਦੀ ਫਾਰਚੂਨਰ ਗੱਡੀ ਐਚ ਆਰ 26 ਸੀਏ 5925 ਜੋ ਕਿ ਸੜਕ ਕਿਨਾਰੇ ਦਰਖਤ ਨਾਲ ਟਕਰਾ ਗਈ ਦਰੱਖਤ ਦਾ ਇੱਕ ਹਿੱਸਾ ਦੇ ਸਾਹਮਣੇ ਵਾਲੇ ਸ਼ੀਸ਼ੇ ਅਤੇ ਖਿੜਕੀ ਨੂੰ ਤੋੜ ਕੇ ਅੰਦਰ ਜਾ ਵੜਿਆ। ਇਸ ਟੱਕਰ ਤੇ ਸਟੇਰਿੰਗ ਟੁੱਟ ਗਿਆ ਅਤੇ ਛਾਤੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਭਾਗ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਾਣਕਾਰੀ ਅਨੁਸਾਰ ਗੱਡੀ ਚਾਲਕ ਅਜੇ ਚਾਰ ਸਾਲ ਪਹਿਲਾਂ ਹੀ ਰਿਟਾਇਰਮੈਂਟ ਆਇਆ ਸੀ ਅਤੇ ਉਹ ਰਾਤ ਕਰੀਬ 9 ਵਜੇ ਗੱਡੀ ਦੇ ਸਵਾਰ ਹੋ ਕੇ ਤਾਰਾਗੜ੍ਹ ਨੇੜੇ ਆਪਣੇ ਪਿੰਡ ਮਦਾਰਪੁਰ ਵਾਪਸ ਜਾ ਰਿਹਾ ਸੀ ਜਦ ਉਸ ਨਾਲ ਇਹ ਹਾਦਸਾ ਵਾਪਰ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲਿਆ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।