← Go Back
ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਨੇ ਰੱਖੇ ਅਧਿਆਪਕ
ਅਸ਼ੋਕ ਵਰਮਾ
ਰਾਮਪੁਰਾ ਫੂਲ 2 ਅਗਸਤ 2025 : ਪੰਜਾਬ ਸਰਕਾਰ ਵੱਲੋ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਬੱਲ੍ਹੋ ਦੀ ਮਿੰਨੀ ਸਰਕਾਰ ਵੱਜੋ ਜਾਣੀ ਜਾਂਦੀ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਨੇ ਮਿਲ ਕੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਆਪਣੇ ਪੱਧਰ ਅਧਿਆਪਕ ਰੱਖ ਕੇ ਭਰਿਆ ਹੈ | ਸੁਸਾਇਟੀ ਦੇ ਸਾਲਾਨਾ ਬਜਟ 1 ਕਰੋੜ ਰੁਪਏ ਚੋਂ 50 ਪ੍ਰਤੀਸ਼ਤ ਖਰਚ ਸਿੱਖਿਆ ਤੇ ਕੀਤਾ ਜਾਦਾ ਹੈ | ਸਰਪੰਚ ਅਮਰਜੀਤ ਕੌਰ ਤੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਮਾਰਟ ਸਕੂਲ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵਿੱਚ ਜੋ ਅਧਿਆਪਕਾਂ ਦੀ ਅਸਾਮੀਆਂ ਖਾਲੀ ਸਨ ਉਨਾਂ ਨੂੰ ਆਪਣੇ ਪੱਧਰ ਤੇ 10 ਅਧਿਆਪਕ ਰੱਖ ਕੇ ਪੁਰ ਕੀਤਾ ਗਿਆ | ਇੰਨ੍ਹਾਂ ਅਧਿਆਪਕਾਂ ਨੂੰ ਸੁਸਾਇਟੀ ਤਰਫੋ ਸਾਲਾਨਾ 20 ਲੱਖ ਰੁਪਏ ਤੋ ਜਿਆਦਾ ਦੀਆ ਤਨਖਾਹਾਂ ਦਿੱਤੀਆਂ ਜਾਦੀਆਂ ਹਨ | ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਪਿੰਡ ਦੇ ਪੜ੍ਹੇ ਲਿਖੇ ਨੌਜਵਾਨਾਂ ਲੜਕੇ ਲੜਕੀਆਂ ਨੂੰ ਰੁਜ਼ਗਾਰ ਵੀ ਮਿਲਿਆ ਹੈ | ਸਕੂਲਾਂ ਵਿੱਚ ਅਧਿਆਪਕਾਂ ਤੋ ਇਲਾਵਾ ਯੂਥ ਲਾਇਬਰੇਰੀ ਵਿੱਚ ਕੰਪਿਊਟਰ ਟੀਚਰ ਕੋਚਿੰਗ ਅਧਿਆਪਕ ਗੁਰਮਿਤ ਦਾ ਅਧਿਆਪਕ ਲਾਇਬਰੇਰੀਅਨ ਅਤੇ ਸਕੂਲਾਂ ਵਿੱਚ ਸਫਾਈ ਸੇਵਕ ਵੈਨ ਲਈ ਡਰਾਈਵਰ ਤੇ ਮਾਲੀ ਰੱਖੇ ਹੋਏ ਹਨ |ਗ੍ਰਾਮ ਪੰਚਾਇਤ ਵੱਲੋ ਕੀਤੇ ਜਾ ਰਹੇ ਨਿੱਗਰ ਉਪਰਾਲਿਆਂ ਨੂੰ ਸੁਚਾਰੂ ਰੂਪ ਦੇਣ ਲਈ ਤਰਨਜੋਤ ਵੈਲਫੇਅਰ ਸੁਸਾਇਟੀ ਪੇਡੂ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਹਰ ਸੰਭਵ ਸਹਾਇਤਾਂ ਕਰ ਰਹੀ ਹੈ | ਇਸ ਤੇ ਚੱਲਦਿਆ ਹੋਇਆ ਬੱਲ੍ਹੋ ਚ ਸਿੱਖਿਆਂ ਕ੍ਰਾਂਤੀ ਦਾ ਮੁੱਢ ਕਈ ਸਾਲਾਂ ਤੋਂ ਬੰਨ੍ਹਿਆ ਹੋਇਆ ਹੈ | ਸਰਕਾਰੀ ਹਾਈ ਸਮਾਰਟ ਸਕੂਲ ਦੇ ਬੁਨਿਆਦੀ ਢਾਚੇ ਲਈ 4 ਕਲਾਸ ਰੂਮ ਹਾਲ ਕਿਚਨ ਸੈਡ ਦੀ ਉਸਾਰੀ ਕਰਵਾਈ ਗਈ ਅਤੇ 20 ਕੰਪਿਊਟਰਾਂ ਦੇ ਪ੍ਰਬੰਧ ਕਰਕੇ ਦਿੱਤੇ ਗਏ ਹਨ | ਬੱਚਿਆਂ ਦੇ ਆਉਣ ਜਾਣ ਲਈ 2 ਸਕੂਲ ਵੈਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਪ੍ਰਾਇਮਰੀ ਸਕੂਲ ਬਸਤੀ ਵਿੱਚ ਕਲਾਸ ਰੂਮ ਦੀ ਉਸਾਰੀ ਕਰਵਾਈ ਗਈ ਹੈ | ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੇਰਾ ਪਿੰਡ ਦਾ ਹਰ ਬੱਚਾ ਪੜ੍ਹਿਆ ਲਿਖਿਆ ਹੋਵੇ ਤੇ ਵਿੱਦਿਆ ਹਾਸਲ ਕਰਕੇ ੳੱਚੇ ਮੁਕਾਮ ਹਾਸਲ ਕਰਨ | ਸੁਸਾਇਟੀ ਵੱਲੋ ਸਕੂਲਾਂ ਵਿੱਚ ਜੋ ਘਾਟਾ ਸਨ ਉਨਾਂ ਨੂੰ ਪੂਰਾ ਕੀਤਾ ਗਿਆਂ ਤਾਂ ਕਿ ਬੱਚਿਆ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ | ਪੜ੍ਹਾਈ ਦੇ ਮਿਆਰ ਨੂੰ ਉੱਚਾ ਚੱਕਣ ਲਈ ਸੁਸਾਇਟੀ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ |
Total Responses : 7189