ਵੋਟ ਚੋਰੀ ਕਰਨ ਲਈ ਮੋਦੀ ਸਰਕਾਰ ਦਾ ਫੂਕਿਆ ਪੁਤਲਾ
*ਰਾਹੁਲ ਗਾਂਧੀ ਨੇ ਮੋਦੀ ਸਰਕਾਰ ਅਤੇ ਚੋਣ ਕਮਿਸ਼ਨ ਕਰ’ਤਾ ਨੰਗਾ : ਚੀਮਾ*
*ਬੀਜੇਪੀ ਭਜਾਓ ਦੇਸ਼ ਬਚਾਓ ਦੇ ਲੱਗੇ ਨਾਅਰੇ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਅਗਸਤ 2025- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਨਵਤੇਜ ਸਿੰਘ ਦੀ ਅਗਵਾਈ ਹੇਠ ਅੱਜ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੋਂਕ ਵਿਖੇ ਚੋਣ ਕਮਿਸ਼ਨ ਨਾਲ ਰਲ ਕੇ ਮੋਦੀ ਸਰਕਾਰ ਨੇ ਵੋਟਾਂ ਚੋਰੀ ਕਰਨ ਦੇ ਵਿਰੋਧ ਵਿਚ ਪੁਤਲਾ ਫੂਕਿਆ ਗਿਆ। ਇਸ ਮੌਕੇ ਬੀਜੇਪੀ ਭਜਾਓ ਦੇਸ਼ ਬਚਾਓ ਦੇ ਨਾਅਰੇ ਵੀ ਲਾਏ ਗਏ। ਇਸ ਮੌਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਜੀ ਨੇ ਕੁਝ ਵਿਧਾਨ ਸਭਾ ਹਲਕੇ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਵੋਟਰ ਸੂਚੀਆਂ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਕੇ ਭਾਜਪਾ ਨੂੰ ਫਾਇਦਾ ਪਹੁੰਚਾਇਆ ਗਿਆ। ਉਨ੍ਹਾ ਕਿਹਾ ਸ੍ਰੀ ਰਾਹੁਲ ਗਾਂਧੀ ਨੇ ਬੀਤੇ ਦਿਨੀਂ ‘ਵੋਟ ਚੋਰੀ’ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜੇ ਰੱਖਦੇ ਹੋਏ ਹੇਰਾਫੇਰੀ ਦਾ ਦਾਅਵਾ ਕੀਤਾ ਸੀ ।
ਇਸ ਮੌਕੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਦੁਹਰਾਇਆ ਇਤਿਹਾਸ ਉਹਨਾਂ ਕਿਹਾ ਕਿ 8 ਅਗਸਤ 1942 ਨੂੰ ਦਿੱਤਾ ਸੀ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਦਾ ਨਾਹਰਾ, ਇਸੇ ਤਰ੍ਹਾਂ ਹੁਣ ਰਾਹੁਲ ਗਾਂਧੀ ਜੀ ਨੇ ਵੀ ਦੇਸ਼ ਨੂੰ ਬਚਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਨੇ ਇਸ ਮਾਮਲੇ ਵਿੱਚ ਬਹੁਤ ਮਿਹਨਤ ਕੀਤੀ ਅਤੇ ‘ਚੋਣ ਹੇਰਾਫੇਰੀ’ ਦੇ ਸਬੂਤ ਇਕੱਤਰ ਕਰਨ ਵਿੱਚ ਕੁੱਲ ਮਹੀਨਿਆਂ ਦਾ ਸਮਾਂ ਲੱਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਦੇਸ਼ ਵਿੱਚ ਸੰਘਰਸ਼ ਕਰੇਗੀ ਜੋ ਬੀਜੇਪੀ ਵੱਲੋਂ ਹੇਰਾ ਫੇਰੀ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ , ਵੋਟਾਂ ਚੋਰੀ ਕਰਕੇ ਜਿੱਤੇ ਹਨ।