ਵੱਡੀ ਖ਼ਬਰ: 'ਘੋੜਿਆਂ ਦੀ ਐਂਟਰੀ ਬੈਨ'! ਪੰਜਾਬ ਸਰਕਾਰ ਨੇ ਇਸ ਖੇਤਰ ਨੂੰ ਐਲਾਨਿਆ ਰੈੱਡ ਜ਼ੋਨ
ਚੰਡੀਗੜ੍ਹ, 8 ਅਗਸਤ 2025- ਪੰਜਾਬ ਸਰਕਾਰ ਦੇ ਵੱਲੋਂ ਮੋਹਾਲੀ ਦੇ ਨੇੜਲੇ 5 ਕਿਲੋਮੀਟਰ ਦੇ ਖੇਤਰ ਨੂੰ ਰੈਡ ਜ਼ੋਨ ਐਲਾਨ ਦਿੱਤਾ ਗਿਆ ਹੈ। ਦਰਅਸਲ ਘੋੜਿਆਂ ਦੇ ਵਿੱਚ ਗਲੈਂਡਰ ਦੀ ਪੁਸ਼ਟੀ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ।
ਘੋੜਿਆਂ ਦੇ ਵਿੱਚ ਗਲੈਂਡਰ ਰੋਗ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ। ਪੁਲਿਸ ਨੇ ਘੋੜਿਆਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਹੈ। ਕਿਉਂਕਿ ਇਹ ਬਿਮਾਰੀ ਘੋੜਿਆਂ ਤੋਂ ਇਨਸਾਨਾਂ ਦੇ ਵਿੱਚ ਵੀ ਫੈਲ ਸਕਦੀ ਹੈ। ਮੋਹਾਲੀ ਦੇ ਇੱਕ ਪਿੰਡ ਵਿੱਚ ਗਲੈਂਡਰ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਦੱਸ ਦਈਏ ਕਿ ਗਲੈਂਡਰ ਲਾਗ ਦੀ ਬਿਮਾਰੀ ਹੈ ਅਤੇ ਲਾਇਲਾਜ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਇਸ ਬਿਮਾਰੀ ਦੀ ਪੁਸ਼ਟੀ ਮਗਰੋਂ ਮੋਹਾਲੀ ਨੇੜਲੇ 5 ਕਿਲੋਮੀਟਰ ਦੇ ਖੇਤਰ ਨੂੰ ਰੈਡ ਜ਼ੋਨ ਐਲਾਨ ਦਿੱਤਾ ਹੈ। ਪੰਜ ਤੋਂ 25 ਕਿਲੋਮੀਟਰ ਦੇ ਖੇਤਰ ਨੂੰ ਸਕਰੀਨਿੰਗ ਜ਼ੋਨ ਐਲਾਨਿਆ ਗਿਆ। ਪੰਜਾਬ ਪੁਲਿਸ ਨੇ ਵੀ ਮੋਹਾਲੀ ਦੇ ਰੈਡ ਜ਼ੋਨ ਵਿੱਚ ਸਰਕਾਰੀ ਘੋੜਿਆਂ ਦੀ ਆਮਦ ਨੂੰ ਰੋਕ ਦਿੱਤਾ ਹੈ।