ਕਬਰਿਸਤਾਨ ਦੀ ਜਗ੍ਹਾ ਹਾਸਲ ਕਰਨ ਅਤੇ ਮਸੀਹ ਭਾਈਚਾਰੇ ਨੂੰ ਜਾਗਰੂਕ ਕਰਨ ਲਈ 21 ਨੂੰ ਹੋਵੇਗੀ ਮਹਾਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ : ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ 21 ਅਗਸਤ ਨੂੰ ਧਾਰੀਵਾਲ ਦੇ ਹਾਲੀਵੁੱਡ ਪੈਲਸ ਵਿੱਚ ਮਸੀਹ ਭਾਈਚਾਰੇ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਅੱਜ ਵਿਸ਼ੇਸ਼ ਤੌਰ ਤੇ ਧਾਰੀਵਾਲ ਪਹੁੰਚੇ ਜਿੱਥੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵੀ ਬੱਬਾ ਗਿੱਲ ਦੀ ਅਗਵਾਹੀ ਹੇਠ ਇੱਕ ਵੱਡੀ ਮੀਟਿੰਗ ਨੂੰ ਉਹਨਾਂ ਨੇ ਸੰਬੋਧਨ ਕੀਤਾ।
ਗੱਲਬਾਤ ਦੌਰਾਨ ਕੌਮੀ ਪ੍ਰਧਾਨ ਲਾਰਸ ਚੌਧਰੀ ਨੇ ਕਿਹਾ ਕਿ ਲਗਾਤਾਰ ਮਸੀਹ ਭਾਈਚਾਰੇ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ।ਮਸੀਹ ਭਾਈਚਾਰੇ ਨੂੰ ਹਾਲੇ ਤੱਕ ਕਬਰਿਸਤਾਨ ਲਈ ਜਗ੍ਹਾ ਨਹੀਂ ਮਿਲੀ। ਉਹਨਾਂ ਨੇ ਕਿਹਾ ਕਿ ਧਾਰੀਵਾਲ ਦੇ ਹਾਲੀਵੁੱਡ ਪੈਲਸ ਵਿੱਚ ਮਸੀਹ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਇਸ ਰੈਲੀ ਚ ਪਹੁੰਚਣ ਦੀ ਅਪੀਲ ਕੀਤੀ ਉੱਥੇ ਹੀ ਸਾਲਵੇਸ਼ਨ ਆਰਮੀ ਹੋਸਪਿਟਲ ਦੇ ਐਡਮਿਨਿਸਟਰੇਟਿਵ ਮੇਜਰ ਥੋਮਸ ਸਾਦਿਕ ਨੇ ਕਿਹਾ ਕਿ ਅੱਜ ਦੇ ਸਮੇਂ ਅਨੁਸਾਰ ਮਸੀਹ ਭਾਈਚਾਰੇ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ। ਉਹਨਾਂ ਨੇ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ 21 ਦੀ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ। ਕ੍ਰਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ 21 ਦੀ ਰੈਲੀ ਦੇ ਵਿੱਚ ਵੱਡਾ ਇਕੱਠ ਹੋਏਗਾ। ਉਹਨਾਂ ਵੱਲੋਂ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਦੇ ਇਲਾਵਾ ਦੂਰ-ਦੂਰ ਤੱਕ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੋ ਚੁੱਕਿਆ ਹੈ । 21 ਅਗਸਤ ਦੀ ਰੈਲੀ ਮਹਾਰੈਲੀ ਸਾਬਤ ਹੋਏਗੀ।