Breaking : ਟੇਕਆਫ ਤੋਂ 3 ਮਿੰਟ ਬਾਅਦ ਜਹਾਜ਼ ਡਿੱਗਾ ਸਕੂਲ ਉਪਰ, ਕਈ ਮੌਤਾਂ
ਕੀਨੀਆ , 8 ਅਗਸਤ 2025: ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਅੰਬੂ ਕਾਉਂਟੀ ਦੇ ਉਟਵਾਲਾ ਖੇਤਰ ਸਮੇਤ ਮਾਵੀਹੋਕੋ ਸੈਕੰਡਰੀ ਸਕੂਲ 'ਤੇ ਹੋਇਆ, ਜਿਥੇ ਇੱਕ ਏਅਰ ਐਂਬੂਲੈਂਸ ਜਹਾਜ਼ ਟੇਕਆਫ ਤੋਂ ਸਿਰਫ਼ 3 ਮਿੰਟ ਬਾਅਦ ਰਿਹਾਇਸ਼ੀ ਖੇਤਰ ਵਿੱਚ ਸਕੂਲ ਦੇ ਉੱਪਰ ਡਿੱਗ ਪਿਆ ਤੇ ਡਿੱਗਦੇ ਹੀ ਅੱਗ ਲੱਗ ਗਈ। ਦੁਰਘਟਨਾ ਵਿਚ 2 ਡਾਕਟਰ, 2 ਨਰਸ ਅਤੇ 2 ਆਮ ਯਾਤਰੀ ਮਾਰੇ ਗਏ। ਹਾਦਸੇ ਵਿੱਚ ਕੁਝ ਘਰ ਵੀ ਤਬਾਹ ਹੋ ਗਏ ਅਤੇ ਸਕੂਲ ਦੀ ਇਮਾਰਤ ਢਹਿ ਗਈ, ਜਿਸ਼ਕਾਰਨ ਜ਼ਮੀਨ 'ਤੇ ਮੌਜੂਦ ਕੁਝ ਲੋਕ ਜ਼ਖਮੀ ਹੋਏ।
ਹਾਦਸਾ ਦੁਪਹਿਰ 2:14 ਵਜੇ ਦੇ ਕਰੀਬ ਵਾਪਰਿਆ, ਜਦੋਂ ਏਅਰ ਐਂਬੂਲੈਂਸ ਨੇ ਵਿਲਸਨ ਹਵਾਈ ਅੱਡੇ ਤੋਂ ਸੋਮਾਲੀਆ ਦੇ ਹਰਗੇਸਾ ਸ਼ਹਿਰ ਜਾਣ ਲਈ ਉਡਾਣ ਭਰੀ ਸੀ। ਜਹਾਜ਼ ਟੇਕਆਫ ਕਰਕੇ 3 ਮਿੰਟ ਬਾਅਦ ਹੀ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਏਟੀਸੀ ਨਾਲ ਸੰਪਰਕ ਟੁੱਟ ਗਿਆ। ਲੋਕਾਂ ਨੇ ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕੀਤਾ, ਪੁਲਿਸ ਅਤੇ ਕੀਨੀਆ ਰੱਖਿਆ ਬਲ ਨੇ ਰਾਹਤ ਕਾਰਵਾਈ ਚਲਾਈ। ਸਿਵਲ ਏਵੀਏਸ਼ਨ ਅਥਾਰਟੀ ਨੇ ਹਾਦਸੇ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹਵਾਈ ਦੁਰਘਟਨਾ ਜਾਂਚ ਵਿਭਾਗ ਨੂੰ ਗਹਿੰਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅੱਧ ਸੜੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ।