ਝਟਕਾ! ਅੱਜ ਤੋਂ ਰੇਲ ਯਾਤਰਾ ਹੋਈ ਮਹਿੰਗੀ, ਜਾਣੋ ਨਵੇਂ ਕਿਰਾਏ
ਨਵੀਂ ਦਿੱਲੀ, 1 ਜੁਲਾਈ 2025 : 1 ਜੁਲਾਈ 2025 ਤੋਂ ਭਾਰਤੀ ਰੇਲਵੇ ਨੇ ਟਿਕਟਾਂ ਦੀਆਂ ਦਰਾਂ ਵਧਾ ਦਿੱਤੀਆਂ ਹਨ। 5 ਸਾਲਾਂ ਬਾਅਦ ਇਹ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਰੇਲ ਰਾਹੀਂ ਯਾਤਰਾ ਕਰਨਾ ਲੋਕਾਂ ਲਈ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਰੇਲਵੇ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਵੇਂ ਕਿਰਾਏ ਅੱਜ ਤੋਂ ਲਾਗੂ ਹੋ ਗਏ ਹਨ।
ਕਿੰਨਾ ਵਧਿਆ ਕਿਰਾਇਆ?
ਨਾਨ-ਏਸੀ ਕਲਾਸ: ਪ੍ਰਤੀ ਕਿਲੋਮੀਟਰ 1 ਪੈਸਾ ਵਾਧਾ
ਏਸੀ ਕਲਾਸ: ਪ੍ਰਤੀ ਕਿਲੋਮੀਟਰ 2 ਪੈਸੇ ਵਾਧਾ
500 ਕਿਲੋਮੀਟਰ ਤੱਕ ਦੀ ਯਾਤਰਾ ਲਈ ਕਿਰਾਇਆ ਉਹੀ ਰਹੇਗਾ
500 ਕਿਲੋਮੀਟਰ ਤੋਂ ਵੱਧ ਯਾਤਰਾ ਲਈ ਨਵਾਂ ਵਧਿਆ ਹੋਇਆ ਕਿਰਾਇਆ ਲਾਗੂ ਹੋਵੇਗਾ
ਮਾਸਿਕ ਅਤੇ 3-ਮਹੀਨੇ ਦੇ ਕਾਰਡ: ਦਰਾਂ 'ਚ ਕੋਈ ਵਾਧਾ ਨਹੀਂ
ਕਿਹੜੀਆਂ ਟ੍ਰੇਨਾਂ 'ਚ ਲਾਗੂ ਹੋਵੇਗਾ ਨਵਾਂ ਕਿਰਾਇਆ? : ਜਨਰਲ, ਸਲੀਪਰ, ਫਸਟ ਕਲਾਸ, ਏਸੀ ਟ੍ਰੇਨਾਂ ਸ਼ਤਾਬਦੀ, ਰਾਜਧਾਨੀ, ਤੇਜਸ, ਦੁਰੰਤੋ, ਵੰਦੇ ਭਾਰਤ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਗਰੀਬ ਰਥ, ਜਨ ਸ਼ਤਾਬਦੀ, ਯੁਵਾ ਐਕਸਪ੍ਰੈਸ, ਅਨੁਭੂਤੀ ਕੋਚ, ਏਸੀ ਵਿਸਟਾਡੋਮ ਟ੍ਰੇਨਾਂ
ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜ, ਜੀਐਸਟੀ: ਕੋਈ ਵਾਧਾ ਨਹੀਂ
ਪਹਿਲਾਂ ਤੋਂ ਬੁੱਕ ਹੋਈਆਂ ਟਿਕਟਾਂ 'ਤੇ ਵਾਧਾ ਨਹੀਂ ਲਾਗੂ
ਹੋਰ ਨਵੇਂ ਨਿਯਮ
ਤਤਕਾਲ ਟਿਕਟਾਂ: ਹੁਣ ਆਧਾਰ ਤਸਦੀਕਸ਼ੁਦਾ ਬੈਂਕ ਖਾਤਾ ਲਾਜ਼ਮੀ
ਰਿਜ਼ਰਵੇਸ਼ਨ ਚਾਰਟ: ਹੁਣ ਟ੍ਰੇਨ ਦੇ ਰਵਾਨਗੀ ਤੋਂ 8 ਘੰਟੇ ਪਹਿਲਾਂ ਤਿਆਰ
ਨਵੀਂ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਲਾਗੂ: ਹੁਣ ਇੱਕ ਮਿੰਟ 'ਚ 1.5 ਲੱਖ ਤੋਂ ਵੱਧ ਟਿਕਟਾਂ ਬੁੱਕ ਹੋ ਸਕਦੀਆਂ ਹਨ
ਉਦਾਹਰਣ : ਜੇਕਰ ਨਵੀਂ ਦਰ ਮੁਤਾਬਕ ਕਿਸੇ ਟਿਕਟ ਦੀ ਕੀਮਤ 5 ਰੁਪਏ 4 ਪੈਸੇ ਆਉਂਦੀ ਹੈ, ਤਾਂ ਰਾਊਂਡ ਕਰਕੇ 6 ਰੁਪਏ ਲਏ ਜਾਣਗੇ।