ਬਿਜਲੀ ਮੁਲਾਜ਼ਮਾਂ ਦੀ ਹੜਤਾਲ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ:- ਸਹਾਏਪੁਰ
ਰੋਹਿਤ ਗੁਪਤਾ
ਗੁਰਦਾਸਪੁਰ 21 ਜੁਲਾਈ

ਅੱਜ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਨਾਲ ਸ਼ਾਮਿਲ ਸਮੂਹ ਜਥੇਬੰਦੀਆਂ ਵੱਲੋਂ ਦਿੱਤੇ ਹੋਏ ਸੰਘਰਸ਼ ਦੇ ਤਹਿਤ ਸਮੁੱਚੇ ਪੰਜਾਬ ਦੇ ਅੰਦਰ ਰਾਤ 12 ਵਜੇ ਤੋਂ ਮਾਸ ਲੀਵ ਤੇ ਜਾਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਸਬੰਧੀ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਬਿਜਲੀ ਮੁਲਾਜ਼ਮ ਵਲੋਂ ਛੁੱਟੀ ਭਰ ਕੇ ਸੰਘਰਸ਼ ਤੇ ਗਏ ਹਨ ।ਇਸ ਸਬੰਧੀ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਜੁਆਇੰਟ ਫੋਰਮ ਸ੍ਰ.ਰਵੇਲ ਸਿੰਘ ਸਹਾਏਪੁਰ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪੰਜਾਬ ਅੰਦਰ 80% ਤੋਂ ਵੱਧ ਮੁਲਾਜ਼ਮ ਇਸਮਾਸ ਲੀਵ ਤੇ ਗਏ ਹਨ ਕਿਉਂਕਿ ਮੁਲਾਜ਼ਮਾਂ ਦੀਆਂ ਬਹੁਤ ਹੀ ਜਰੂਰੀ ਮੰਗਾਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਉਹਨਾਂ ਦੇ ਸਬੰਧ ਵਿੱਚ ਨਾ ਤਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਨਾ ਹੀ ਪੰਜਾਬ ਸਰਕਾਰ ਸੰਜੀਦਾ ਸੀ ।ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ,ਬਿਜਲੀ ਮੰਤਰੀ ਅਤੇ ਬਿਜਲੀ ਬੋਰਡ ਦੀ ਸਮੁੱਚੀ ਮੈਨੇਜਮੈਂਟ ਨੇ ਬੈਠ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਵਾਅਦੇ ਕੀਤੇ ਕਿ ਉਹਨਾਂ ਦੀਆਂ ਹੱਕੀ ਮੰਗਾਂ ਜਲਦ ਤੋਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ ਪਰ ਲੰਮਾ ਸਮਾਂ ਉਡੀਕਣ ਦੇ ਬਾਵਜੂਦ ਵੀ ਇਹ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ।ਕੱਲ ਵੀ ਮੈਨੇਜਮੈਂਟ ਦੇ ਨਾਲ ਮੋਹਾਲੀ ਵਿਖੇ ਹੋਈ ਮੀਟਿੰਗ ਵਿੱਚ ਮੈਨੇਜਮੈਂਟ ਦਾ ਰਵਈਆ ਬਹੁਤ ਹੀ ਨਾਕਾਰਾਤਮਕ ਅਤੇ ਡੰਗ ਟਪਾਊ ਸੀ ਅਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਦ ਵੀ ਆਨਲਾਈਨ ਇਸ ਮੀਟਿੰਗ ਦੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰ ਹੋਏ ਉਹਨਾਂ ਵੱਲੋਂ ਵੀ ਮੁਲਾਜ਼ਮ ਮਸਲੇ ਹੱਲ ਕਰਨ ਦੇ ਕੇਵਲ ਤੇ ਕੇਵਲ ਫੋਕੇ ਵਾਅਦੇ ਹੀ ਕੀਤੇ ਗਏ ਅਤੇ ਕਿਸੇ ਵੀ ਮੰਗ ਉੱਪਰ ਉਹਨਾਂ ਵੱਲੋਂ ਕੋਈ ਸਰਕੂਲਰ ਜਾਰੀ ਕਰਨ ਵਾਸਤੇ ਕੋਈ ਭਰੋਸਾ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਮੁਲਾਜ਼ਮਾਂ ਦੀਆਂ ਜੋ ਵਿੱਤੀ ਮੰਗਾਂ ਨੇ ਅਤੇ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਉਹਨਾਂ ਵਿੱਚ 18%ਡੀਏ ਅਤੇ 2016 ਦੇ ਪੇਅ ਸਕੇਲਾਂ ਦੇ ਬਕਾਏ ਤੋਂ ਇਲਾਵਾ ਮੁਲਾਜ਼ਮਾਂ ਦਾ 35410 ਦਾ ਸਕੇਲ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਜਿਹਦੇ ਵਿੱਚ ਤਿੰਨ ਸੀਆਰਏ ਅਧੀਨ ਆਏ ਮੁਲਾਜ਼ਮਾਂ ਦਾ ਸਮਾਂ ਨਿਯਮਿਤ ਕਰਨਾ ਆਦਿ ਜਿਹੜੇ ਇਹ ਸੀਆਰਿਆਂ ਦੇ ਸੰਬੰਧ ਦੇ ਵਿੱਚ ਵੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਕੋਈ ਗੱਲ ਕੀਤੀ ਗਈ ਅਤੇ ਨਾ ਹੀ ਜੋ ਤਰਸ ਦੇ ਅਧਾਰ ਦੇ ਉੱਤੇ ਜਿੰਨਾ ਨੂੰ ਮਹਿਕਮੇ ਵਿੱਚਅਤੇ ਉਹਨਾਂ ਨੂੰ ਤਰਸ ਦੇ ਆਧਾਰ ਉੱਤੇ ਨੌਕਰੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ 12% ਵਿਆਜ ਦੀ ਮੁਆਫ਼ੀ ਨਾਲ ਰਿਕਵਰੀ ਬਾਰੇ ਵੀ ਸਰਕਾਰ ਵੱਲੋਂ ਜਿਹੜਾ ਅਜੇ ਤੱਕ ਕੋਈ ਕਾਰਵਾਈ ਨਹੀਂ ਪਾਈ ਗਈ। ਕਿਉਂਕਿ ਸਰਕਾਰ ਨੇ ਅੱਜ ਤੋਂ ਦੋ ਸਾਲ ਤੋਂ ਇਹ ਗੱਲ ਕਹਿ ਰਹੀ ਆ ਕਿ ਇਹਨਾਂ ਕਰਮਚਾਰੀਆਂ ਤੋਂ ਜਿਹੜਾ 12% ਵਿਆਜ ਆ ਉਹ ਨਹੀਂ ਲਿਆ ਜਾਵੇਗਾ ਅਤੇ ਇਸ ਦਾ ਜਿਹੜਾ ਪੰਜਾਬ ਦੀ ਕੈਬਨਟ ਦੇ ਵਿੱਚ ਜਾ ਕੇ ਮਤਾ ਪਾਸ ਕਰਕੇ ਇਹਨਾਂ ਨੂੰ ਕਰਮਚਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ। ਪਰ ਨਾ ਤਾਂ ਇਹ ਕੰਮ ਕੀਤਾ ਗਿਆ ਅਤੇ ਨਾ ਹੀ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਇਸ ਤਰ੍ਹਾਂ ਦੀਆਂ ਅਨੇਕਾਂ ਮੰਗਾਂ ਨੂੰ ਲੈ ਕੇ ਸਮੁੱਚਾ ਬਿਜਲੀ ਮੁਲਾਜ਼ਮ ਇੰਪਲਾਈਜ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਨਾਲ ਸੰਬੰਧਿਤ ਕੁੱਲ 16 ਜਥੇਬੰਦੀਆਂ ਅੱਜ ਤੋਂ ਜਿਹੜਾਮਾਸ ਲੀਵ ਤੇ ਚਲੀਆਂ ਗਈਆਂ ਹਨ ਅਤੇ ਇਸ ਦੇ ਨਾਲ ਸਮੁੱਚੇ ਪੰਜਾਬ ਦੇ ਅੰਦਰ ਬਿਜਲੀ ਦਾ ਪ੍ਰਭਾਵਿਤ ਹੋਣਾ ਯਕੀਨੀ ਹੈ ।ਇਸ ਸਬੰਧੀ ਜਥੇਬੰਦੀਆਂ ਨੇ ਪੰਜਾਬ ਦੀਆਂ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਕੋਲੋਂ ਖੇਦ ਪ੍ਰਗਟ ਕੀਤਾ ਹੈ ਕਿ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਵਿੱਚ ਜਥੇਬੰਦੀਆਂ ਦਾ ਕੋਈ ਦੋਸ਼ ਨਹੀਂ ਇਹ ਸਿੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀਆਂ ਗਲਤੀਆਂ ਕਾਰਨ ਹੀ ਮੁਲਾਜ਼ਮ ਜਥੇਬੰਦੀਆਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਇਸ ਮੌਕੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਜੁਆਇੰਟ ਫੋਰਮ ਮੈਂਬਰ ਰਵੇਲ ਸਿੰਘ ਸਹਾਇਪੁਰ ਕਰਮਚਾਰੀ ਦਲ ਦੇ ਸੂਬਾ ਸਕੱਤਰ ਹਰਦੇਵ ਸਿੰਘ ਨਾਗੋਕੇ ਜੁਆਇੰਟ ਫੋਰਮ ਮੈਂਬਰ ਤਜਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ,ਦਲਬੀਰ ਸਿੰਘ ਓਸਾਹਨ ,ਸਰਕਲ ਗੁਰਦਾਸਪੁਰ ਦੇ ਪ੍ਰਧਾਨ ਦਲਬਾਗ ਸਿੰਘ ਬੁੱਟਰ ਸਰਕਲ ਤਰਨ ਤਾਰਨ ਦੇ ਪ੍ਰਧਾਨ ਧਰਮਵੀਰ ਸਿੰਘ ਪੱਟੀ ਜੋਨ ਜਲੰਧਰ ਦੇ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਸੈਂਟਰ ਜੋਨ ਲੁਧਿਆਣਾ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਆਦਿ ਆਗੂਆਂ ਨੇ ਪੁਰਜੋਰ ਸ਼ਬਦਾਂ ਵਿੱਚ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੇ ਮਸਲਿਆਂ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ ਅਤੇ ਮੁਲਾਜ਼ਮਾਂ ਦੇ ਪੈਸਿਆਂ ਦੇ ਨਾਲ ਮੁਫਤ ਦੀਆਂ ਰੋੜੀਆਂ ਪੰਜਾਬ ਵਿੱਚ ਵੰਡ ਰਹੀ ਹੈ। ਉਹ ਇਸ ਗੱਲ ਦੇ ਵਿਰੁੱਧ ਨਹੀਂ ਹਨ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦਵੇ ਪਰ ਇਸ ਗੱਲ ਦਾ ਵਿਰੋਧ ਕੀਤਾ ਕਿਹਾ ਕਿ ਮੁਲਾਜ਼ਮਾਂ ਦੇ ਪੈਸਿਆਂ ਦੇ ਨਾਲ ਅਤੇ ਮੁਲਾਜ਼ਮਾਂ ਦੇ ਟੈਕਸ ਦੇ ਨਾਲ ਇਹ ਸਰਕਾਰ ਮੁਫ਼ਤ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਪਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾ ਰਹੀ ਹੈ ਅਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਿੱਚ ਜ਼ੋਰ ਲਾ ਰਹੀ ਹੈ। ਸੋ ਇਸ ਮੌਕੇ ਜਿੱਥੇ ਜੁਆਇੰਟਫੋਰਮ ਦੇ ਸਮੁੱਚੇ ਆਗੂਆਂ ਨੇ ਪੰਜਾਬ ਦੇ ਮੁਲਾਜ਼ਮਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸੰਘਰਸ਼ ਵਿੱਚ 80% ਤੋਂ ਵੱਧ ਯੋਗਦਾਨ ਪਾ ਕੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਮੁਲਾਜ਼ਮਾਂ ਵਿੱਚ ਕਿੰਨਾ ਭਾਰੀ ਰੋਸ ਹੈ ਓਥੇ ਉਹਨਾਂ ਸੰਘਰਸ਼ ਵਿੱਚੋ ਬਾਹਰ ਰਹਿੰਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿੱਚ ਤਗੜੇ ਹੋ ਕੇ ਹਿੱਸਾ ਪਾਉਣ ਤਾਂ ਕਿ ਮੁਲਾਜ਼ਮਾਂ ਦੇ ਮਸਲਿਆਂ ਨੂੰ ਜਲਦੀ ਹੱਲ ਕਰਾਇਆ ਜਾ ਸਕੇ