ਜਾਣਕਾਰੀ ਦਿੰਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 21 ਜੁਲਾਈ 2026 : ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਮਹੱਦੀਆਂ-1,ਮੀਰਪੁਰ, ਤਲਾਣੀਆਂ-1, ਭੂਆ ਖੇੜੀ, ਧੀਰਪੁਰ, ਕੋਟਲਾ ਬਜਵਾੜਾ, ਮਨਹੇੜਾਂ ਜੱਟਾਂ, ਸਾਧੂਗੜ, ਅਰਾਈ ਮਾਜਰਾ, ਬਰਕਤਪੁਰ, ਭੱਲਮਾਜਰਾ ਅਤੇ ਛਲੇੜੀ ਖੁਰਦ-1ਦੇ ਆਂਗਣਵਾੜੀ ਸੈਂਟਰਾਂ ਵਿੱਚ ਬਤੌਰ ਆਂਗਣਵਾੜੀ ਵਰਕਰ 12 ਬੀਬੀਆਂ ਨੂੰ ਬਹੂਤ ਜਲਦੀ ਨਿਯੁਕਤੀ ਪੱਤਰ ਸੌਂਪ ਦਿਤੇ ਜਾਣਗੇ , ਇਹ ਜਾਣਕਾਰੀ ਸਾਂਝੀ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਸਪੋਕਸਪਰਸਨ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਨਿਯੁਕਤੀ ਪੱਤਰ ਸੀ ਡੀ ਪੀ ੳਜ ਕੋਲ ਪਹੁੰਚਾ ਦਿੱਤੇ ਗਏ ਹਨ ਅਤੇ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਨਵੀਆਂ ਨਿਯੁਕਤੀਆਂ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ
- Download Babushahi App
-
-