ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਾਨਸਾ ਜ਼ਿਲ੍ਹੇ ਦੀ ਸੀਨੀਅਰ ਪੁਰਸ਼ ਟੀਮ ਦੇ ਚੋਣ ਟ੍ਰਾਇਲ 23 ਜੁਲਾਈ ਨੂੰ
ਅਸ਼ੋਕ ਵਰਮਾ
ਮਾਨਸਾ, 21 ਜੁਲਾਈ 2026 :ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਗਾਮੀ "ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਸੀਨੀਅਰ ਵਨ ਡੇਅ ਟੂਰਨਾਮੈਂਟ (ਸੀਜ਼ਨ 2026-27)" ਵਿੱਚ ਹਿੱਸਾ ਲੈਣ ਲਈ ਮਾਨਸਾ ਜ਼ਿਲ੍ਹੇ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ ਦੀ ਚੋਣ ਵਾਸਤੇ ਟ੍ਰਾਇਲ ਕਰਵਾਏ ਜਾ ਰਹੇ ਹਨ। ਇਹ ਚੋਣ ਟ੍ਰਾਇਲ 23 ਜੁਲਾਈ 2026 ਨੂੰ ਸਵੇਰੇ 10:00 ਵਜੇ ਤੋਂ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਖਾਲਸਾ ਹਾਈ ਸਕੂਲ ਗਰਾਊਂਡ, ਮਾਨਸਾ ਵਿਖੇ ਕਰਵਾਏ ਜਾਣਗੇ। ਟ੍ਰਾਇਲਾਂ ਵਿੱਚ ਸਿਰਫ਼ ਉਹੀ ਖਿਡਾਰੀ ਭਾਗ ਲੈਣ ਦੇ ਯੋਗ ਹੋਣਗੇ ਜੋ ਮਾਨਸਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਰਹਿ ਰਹੇ ਹਨ, ਇੱਥੇ ਪੈਦਾ ਹੋਏ ਹਨ, ਜਾਂ ਟੂਰਨਾਮੈਂਟ ਦੇ ਮੌਜੂਦਾ ਸਾਲ ਤੋਂ ਪਿਛਲੇ ਇੱਕ ਸਾਲ ਤੋਂ ਇੱਥੇ ਪੜ੍ਹਾਈ ਕਰ ਰਹੇ ਹਨ।
ਚਾਹਵਾਨ ਖਿਡਾਰੀਆਂ ਲਈ ਟ੍ਰਾਇਲ ਦੌਰਾਨ ਆਪਣੇ ਨਾਲ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼ ਲਿਆਉਣਾ ਲਾਜ਼ਮੀ ਹੈ, ਜਿਸ ਵਿੱਚ ਪਾਸਪੋਰਟ, ਡਿਜੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ (ਓਪਨ ਸਕੂਲ ਦੇ ਵਿਦਿਆਰਥੀ ਯੋਗ ਨਹੀਂ ਹਨ) ਅਤੇ ਮੌਜੂਦਾ ਸੀਜ਼ਨ 2026-27 ਦਾ ਸਕੂਲ ਬੋਨਾਫਾਈਡ ਸਰਟੀਫਿਕੇਟ ਸ਼ਾਮਲ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਆਪਣੇ ਨਾਲ ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਇਹਨਾਂ ਸਾਰੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਦਾ ਇੱਕ ਸੈੱਟ ਵੀ ਨਾਲ ਲਿਆਉਣਾ ਹੋਵੇਗਾ।