ਜੰਤਰ ਮੰਤਰ 'ਤੇ ਦਿੱਲੀ ਪੁਲਿਸ ਦਾ ਧਾਵਾ ਗੈਰ ਲੋਕਤੰਤਰੀ
ਨਰਾਇਣ ਦੱਤ
ਜੰਤਰ ਮੰਤਰ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈਕੇ 20 ਜੂਨ ਤੋਂ ਕੌਕਰੋਜ ਜਨਤਾ ਪਾਰਟੀ ਦੀ ਅਗਵਾਈ ਵਿੱਚ ਸੰਘਰਸ਼ ਕੀਤੇ ਗਏ ਸੰਘਰਸ਼ ਦੌਰਾਨ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਨੂੰ ਅੱਜ ਸਵੇਰੇ 7.30 ਵਜੇ ਨੇ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਨੇ ਜਬਰੀ ਉਠਾਕੇ ਅਣਮਿਥੇ ਸਮੇਂ ਲਈ ਹੜਤਾਲ ਦੇ 21ਵੇਂ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਜੰਤਰ ਮੰਤਰ ਵਿਖੇ ਮੌਜੂਦ ਵੱਡੀ ਗਿਣਤੀ ਵਿੱਚ ਧਰਨਾਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣ ਦਾ ਯਤਨ ਕੀਤਾ। ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਦਾ ਬਹਾਨਾ ਦਿੱਲੀ ਹਾਈਕੋਰਟ ਦੇ ਹੁਕਮ ਅਤੇ ਸੋਨੁਮ ਵਾਂਗਚੁੱਕ ਦੀ ਵਿਗੜ ਰਹੀ ਸਿਹਤ ਨੂੰ ਬਣਾਇਆ ਹੈ।
ਇਹ ਦੋਨੋਂ ਹੀ ਤਰਕ ਹਕੀਕਤ ਨਾਲ ਮੇਲ ਨਹੀਂ ਖਾਂਦੇ। ਇਹੀ ਨਹੀਂ,ਇਸੇ ਹੀ ਥਾਂ,ਜੰਤਰ ਮੰਤਰ ਵਿਖੇ ਹੀ ਵਿਦਿਆਰਥੀ ਕਾਰਕੁਨਾਂ ਅਮਿਤੋਜ ਮੀਨ, ਨੇਹਾ ਬੋਰਾ ਤੇ ਮੁਨੀਸ਼ ਵਿੱਚੋਂ ਨੇਹਾ ਬੋਰਾ ਦੀ ਸਰੀਰਕ ਹਾਲਤ ਸੋਨੁਮ ਵਾਂਗਚੁੱਕ ਨਾਲੋਂ ਵੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਮੁਤਾਬਕ ਨੇਹਾ ਦਾ ਘਟਿਆ ਹੋਇਆ ਬਲੱਡ ਸ਼ੂਗਰ ਅਤੇ ਵਧਿਆ ਹੋਇਆ ਯੂਰਿਕ ਐਸਿਡ ਉਸ ਦੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਸਕਦਾ ਹੈ। ਇਸੇ ਸਮੇਂ ਦਿੱਲੀ ਪੁਲਿਸ ਨੇ ਆਇਸਾ ਦੇ ਟੈਂਟ ਜਿਸ ਵਿੱਚ ਤਿੰਨੇ ਵਿਦਿਆਰਥੀ ਕਾਰਕੁਨ ਲਗਾਤਾਰ ਹੜ੍ਹਤਾਲ ਤੇ ਹਨ, ਉੱਪਰ ਧਾਵਾ ਬੋਲ ਕੇ ਇਨ੍ਹਾਂ ਕਾਰਕੁਨਾਂ ਨੂੰ ਉਠਾਉਣ ਦਾ ਯਤਨ ਕੀਤਾ। ਪਹਿਲਾਂ ਤੋਂ ਹੀ ਸੁਚੇਤ ਵਿਦਿਆਰਥੀਆਂ ਨੇ ਅੱਖ ਦੀ ਪੁਤਲੀ ਵਾਂਗ ਰਾਖ਼ੀ ਕਰਦਿਆਂ ਮਨੁੱਖੀ ਕੜੀ ਬਣਾਕੇ ਟੈਂਟ ਨੂੰ ਘੇਰ ਲਿਆ ਅਤੇ ਪੁਲਿਸ ਦੀ ਸਾਜ਼ਿਸ਼ ਨਾਕਾਮ ਕਰ ਦਿੱਤਾ। 20 ਜੂਨ ਤੋਂ ਸ਼ੁਰੂ ਹੋਏ ਇਸ ਸੰਘਰਸ਼ ਨੂੰ ਫਾਸ਼ੀਵਾਦੀ ਕੇਂਦਰੀ ਹਕੂਮਤ ਵੱਲੋਂ ਲਗਾਤਾਰ ਅਣਦੇਖੀ ਕਰਨ ਕਰਕੇ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਕੌਕਰੋਜ ਜਨਤਾ ਪਾਰਟੀ ਦੇ ਇਸ ਸੰਘਰਸ਼ ਨੂੰ ਕੁੱਝ ਦਿਨਾਂ ਤੋਂ ਵੱਡੀ ਮਿਲ ਰਹੀ ਹਮਾਇਤ ਤੋਂ ਘਬਰਾਈ ਮੋਦੀ ਸਰਕਾਰ ਦੇ ਆਪਣੇ ਲੋਕ ਵਿਰੋਧੀ ਖਾਸੇ ਮੁਤਾਬਿਕ ਇਸ ਸੰਘਰਸ਼ ਨੂੰ ਪੁਲਿਸ ਜ਼ਬਰ ਨਾਲ਼ ਕੁਚਲਣ ਦਾ ਭਰਮ ਪਾਲਦਿਆਂ ਇਹ ਸਭ ਕੁੱਝ ਕੀਤਾ ਹੈ। ਇਨਕਲਾਬੀ ਕੇਂਦਰ ਪੰਜਾਬ ਸਮਝਦਾ ਹੈ ਕਿ ਦੇਸ਼ ਦੇ ਹਰ ਨਾਗਰਿਕ, ਹਰ ਸੰਸਥਾ ਨੂੰ ਬੁਨਿਆਦੀ ਹੱਕ ਹਾਸਲ ਕਰਨ ਲਈ ਆਵਾਜ਼ ਬੁਲੰਦ ਕਰਨ ਦਾ ਜਮਹੂਰੀ ਅਧਿਕਾਰ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਹ ਲਿਖਣ, ਬੋਲਣ, ਵਿਚਾਰਾਂ ਦੇ ਪ੍ਰਗਟਾਵੇ ਅਤੇ ਜਥੇਬੰਦ ਸੰਘਰਸ਼ ਰਾਹੀਂ ਆਪਣੇ ਹੱਕ ਹਾਸਲ ਕਰਨ ਦੇ ਜਮਹੂਰੀ ਹੱਕ ਉੱਪਰ ਹਮਲਾ ਹੈ। ਇਨਕਲਾਬੀ ਕੇਂਦਰ ਪੰਜਾਬ, ਕੇਂਦਰੀ ਹਕੂਮਤ ਦੀ ਸ਼ਹਿ 'ਤੇ ਦਿੱੱਲੀ ਪੁਲਿਸ ਵੱਲੋਂ ਸੋਨੁਮ ਵਾਂਗਚੁੱਕ ਸਮੇਤ ਵਿਦਿਆਰਥੀਆਂ ਆਮੀਨ, ਨੇਹਾ ਤੇ ਮੁਨੀਸ਼ ਨੂੰ ਜ਼ਬਰੀ ਉਠਾਉਣ ਅਤੇ ਜੰਤਰ ਮੰਤਰ ਦਿੱਲੀ ਚੱਲ ਰਹੇ ਧਰਨੇ ਨੂੰ ਜ਼ਬਰੀ ਚੁੱਕਣ ਦੇ ਸ਼ਰਮਨਾਕ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਪੇਪਰਾਂ ਵਿੱਚ ਲਗਾਤਾਰ ਹੋ ਰਹੀਆਂ ਧਾਂਦਲੀਆਂ ਦੇ ਜ਼ਿੰਮੇਵਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੁਰੰਤ ਅਸਤੀਫ਼ਾ ਦੇਵੇ। ਨੀਟ ਸਮੇਤ ਹੋਰਨਾਂ ਥਾਵਾਂ 'ਤੇ ਲੀਕ ਹੋ ਰਹੇ ਪੇਪਰ ਲੀਕ ਦੀ ਸਮਾਂ ਬੱਧ ਜਾਂਚ ਕਰਵਾਕੇ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਨਰਾਇਣ ਦੱਤ
ਬਰਨਾਲਾ
Narayan Dutt <ndutt2011@gmail.com
9646010770

-
ਨਰਾਇਣ ਦੱਤ , writer
ndutt2011@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.