ਜਗਰਾਉਂ ਡਵੀਜ਼ਨ ਦੇ ਬਿਜਲੀ ਮੁਲਾਜ਼ਮ 'ਸਮੂਹਿਕ ਛੁੱਟੀ' ਦੇ ਕੇ ਹੜਤਾਲ 'ਤੇ ਗਏ
ਮੰਨੀਆਂ ਮੰਗਾਂ ਲਾਗੂ ਨਾ ਕਰਨ ਤੋਂ ਔਖੇ ਬਿਜਲੀ ਮੁਲਾਜ਼ਮਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
ਜਗਰਾਉਂ, 21 ਜੁਲਾਈ ( ਦੀਪਕ ਜੈਨ)

)- ਬਿਜਲੀ ਮੁਲਾਜ਼ਮਾਂ ਨੇ ਅੱਜ ਜਗਰਾਉਂ ਡਵੀਜ਼ਨ ਅਧੀਨ ਦਿਹਾਤੀ ਉਪ ਮੰਡਲ ਜਗਰਾੳਂੁ, ਸਿਟੀ ਉਪ ਮੰਡਲ, ਸਿੱਧਵਾਂ ਬੇਟ ਅਤੇ ਸਿੱਧਵਾਂ ਖੁਰਦ ਵਿਖੇ ਜੁਆਇੰਟ ਫੋਰਮ ਪੰਜਾਬ, ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੱਦੇ 21-22 ਜੁਲਾਈ ਦੀ 'ਸਮੂਹਿਕ ਛੁੱਟੀ' ਦੇ ਕੇ ਮੁਕੰਮਲ ਹੜਤਾਲ ਕੀਤੀ ਗਈ ਅਤੇ ਕੰਮਕਾਜ਼ ਮੁਕੰਮਲ ਬੰਦ ਕਰ ਦਿੱਤਾ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਟੀ.ਐਸ.ਯੂ. ਦੇ ਡਵੀਜਨ ਪ੍ਰਧਾਨ ਅਵਤਾਰ ਸਿੰਘ ਕਲੇਰ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੂਬਾ ਆਗੂ ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ.ਏ. ਅਤੇ ਬਕਾਇਆ ਜਾਰੀ ਨਹੀਂ ਕਰ ਰਹੀ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤਾਂ ਮੰਨ ਲਈਆਂ ਸਨ, ਪਰੰਤੂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ਅੰਦਰ ਭਾਰੀ ਬੇਚੈਨੀ ਅਤੇ ਸਰਕਾਰ ਖਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮਾਂ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ ਅਤੇ 21-22 ਜੁਲਾਈ ਦੀ ਹੜਤਾਲ ਨੂੰ ਹੋਰ ਅੱਗੇ ਵੀ ਵਧਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਕਾਉਂਕੇ, ਪਰਮਜੀਤ ਸਿੰਘ ਚੀਮਾਂ, ਅਪਤਿੰਦਰ ਸਿੰਘ ਸਿੱਧਵਾਂ ਬੇਟ, ਅਮਨਦੀਪ ਸਿੰਘ ਡੱਲਾ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਰਾਜਿੰਦਰ ਸਿੰਘ ਸਿੱਧੂ, ਮਨਜੀਤ ਕੁਮਾਰ, ਹਰਵਿੰਦਰ ਸਿੰਘ ਸਵੱਦੀ, ਦਲਜੀਤ ਸਿੰਘ ਜੇਈ, ਜਗਜੀਤ ਸਿੰਘ ਦੇਹੜਕਾ, ਕਰਮਜੀਤ ਸਿੰਘ ਬਰਸਾਲ, ਕੇਵਲ ਸਿੰਘ ਬੋਦਲਵਾਲਾ, ਅਵਤਾਰ ਸਿੰਘ ਭੀਪਾ, ਮੇਜਰ ਸਿੰਘ ਲੀਲਾਂ, ਬਲਜੀਤ ਸਿੰਘ ਭੱਟੀ, ਗਗਨਦੀਪ ਸਿੰਘ ਲੰਮੇ, ਕੁਲਦੀਪ ਸਿੰਘ ਸਿਟੀ ਮਲਕ, ਇਕਬਾਲ ਸਿੰਘ ਕਲੇਰ, ਸੁਖਚੈਨ ਸਿੰਘ ਜੇਈ, ਬੂਟਾ ਸਿੰਘ ਮਲਕ, ਸੁਖਦੇਵ ਗਰਗ, ਮੁਨੀਸ਼ ਕੁਮਾਰ ਜੇਈ, ਰਾਮ ਚੰਦਰ, ਪ੍ਰਦੀਪ ਸਿੰਘ ਮਲਕ, ਮਹਿੰਦਰ ਸਿੰਘ ਸਟੋਰ, ਅਜਮੇਰ ਸਿੰਘ ਕਲੇਰ, ਸੁਖਵੀਰ ਸਿੰਘ ਟੀ.ਆਰ.ਵਾਈ, ਹਰਵਿੰਦਰ ਸਿੰਘ ਜੇਈ, ਮਨਦੀਪ ਸਿੰਘ ਮੋਨੂ ਆਦਿ ਨੇ ਵੀ ਨਾਹਰੇਬਾਜ਼ੀ ਕਰਦਿਆਂ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।