23 ਸਾਲਾਂ ਤੋਂ ਚਲਦੇ ਆ ਰਹੇ 4 ਏਕੜ ਜ਼ਮੀਨ ’ਤੇ ਕੀਤੇ ਨਾਜਾਇਜ ਕਬਜ਼ੇ ਨੂੰ ਛੁਡਵਾਇਆ
- ਨਾਜਾਇਜ਼ ਕਬਜ਼ਾਧਾਰੀਆ ਨੂੰ ਅਪੀਲ-ਵਲੰਟੀਅਰ ਬਣ ਕੇ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਸ਼ੁਰੂ
ਰੋਹਿਤ ਗੁਪਤਾ
ਬਟਾਲਾ, 8 ਅਗਸਤ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ, ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੋਟਲਾ ਨਵਾਬ ਅਬਾਦੀ ਦੂੰਬੀਵਾਲ ਦੇ ਨਜ਼ਦੀਕ ਲਗਭਗ 4 ਏਕੜ ਜ਼ਮੀਨ ’ਤੇ ਤਕਰੀਬਨ 23 ਸਾਲਾ ਤੋ ਕੁਝ ਲੋਕਾਂ ਵੱਲੋ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਨਗਰ ਨਿਗਮ, ਬਟਾਲਾ ਵੱਲੋ ਪੂਰੀ ਪ੍ਰਕਿਰੀਆ ਨੂੰ ਮੁਕੰਮਲ ਕਰਦੇ ਹੋਏ ਛੁਡਾਇਆ ਗਿਆ ਅਤੇ ਕਾਨੂੰਨੀ ਤੌਰ ’ਤੇ ਨਗਰ ਨਿਗਮ, ਬਟਾਲਾ ਵਲੋਂ ਕਬਜ਼ਾ ਲਿਆ ਗਿਆ। ਇਸ ਮੌਕੇ ਨਾਇਬ ਤਹਿਸਲੀਦਾਰ ਨਿਤਿਨ ਸਹੋਤਾ ਵੀ ਮੋਜੂਦ ਸਨ।
ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋ ਦੱਸਿਆ ਗਿਆ ਕਿ ਨਾਜਾਜ਼ਿ ਕੀਤੇ ਗਏ ਕਬਜ਼ਾਧਾਰੀਆ ਨਾਲਮੀਟਿੰਗ/ਕਾਉਂਸਲਿੰਗ ਕੀਤੀ ਗਈ। ਜਿਸ ਕਰਕੇ ਇਨ੍ਹਾਂ ਨਾਜਇਜ ਕਬਜ਼ਾਧਾਰੀਆਂ ਉਪਰ ਬਿਨ੍ਹਾਂ ਕੋਈ ਕਾਨੂੰਨੀ ਕਾਰਵਾਈ ਕਰਦੇ ਹੋਏ ਕਬਜਾਧਾਰੀਆਂ ਵੱਲੋ ਵਲੰਟੀਅਰ ਬਣ ਕੇ ਖੁਦ ਹੀ ਕਬਜ਼ੇ ਛੱਡ ਦਿੱਤੇ ਗਏ। ਇਸ ਉਪਰੰਤ ਬਿਨ੍ਹਾ ਫੋਰਸ ਦੀ ਵਰਤੋ ਕੀਤੇ ਕਬਜ਼ਾ ਵਾਪਸ ਲਿਆ ਗਿਆ।
ਨਗਰ ਨਿਗਮ ਦੀ ਟੀਮ ਸਤਨਾਮ ਸਿੰਘ, ਕਾਨੂੰਗੋ ਅਸ ਅਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਕੁਲਵੰਤ ਸਿੰਘ, ਏ.ਟੀ.ਪੀ. ਸ਼੍ਰੀਮਤੀ ਮਨਿੰਦਰ ਕੋਰ, ਬਿਲਡਿੰਗ ਇੰਸਪੈਕਟਰ, ਗੁਰਮੁੱਖ ਸਿੰਘ, ਡਰਾਫਟਮੈਨ ਅਤੇ ਪ੍ਰਦੀਪ ਕੁਮਾਰ ਵੱਲੋ ਕਬਜਾ ਲੈਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ।
ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋ ਬਾਕੀ ਕੁਝ ਹੋਰ ਨਾਜਾਇਜ਼ ਕਬਜ਼ਾਧਾਰੀਆ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ, ਬਟਾਲਾ ਦੀਆਂ ਜ਼ਮੀਨਾਂ ਉਪਰ ਜੋ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਉਨ੍ਹਾਂ ਨੂੰ ਵਲੰਟੀਅਰ ਬਣ ਕੇ ਕਬਜ਼ੇ ਛੱਡ ਦਿੱਤੇ ਜਾਣ ਨਹੀ ਤਾ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।