ਸਰਕਾਰੀ ਫੰਡਾਂ ਦੀ ਮਾਨੀਟਰਿੰਗ ਲਈ ਮਾਨ ਸਰਕਾਰ ਦਾ ਵੱਡਾ ਕਦਮ
ਰਵੀ ਜੱਖੂ
ਚੰਡੀਗੜ੍ਹ, 8 ਅਗਸਤ 2025 - ਸਰਕਾਰੀ ਪੈਸੇ ਦੀ ਬਿਹਤਰ ਦੇਖਭਾਲ ਤੇ ਪਾਰਦਰਸ਼ੀ ਵਰਤੋਂ ਯਕੀਨੀ ਬਣਾਉਣ ਲਈ ਪੰਜਾਬ ਦੀ ਮਾਨ ਸਰਕਾਰ ਨੇ ਇੱਕ ਸ਼ਾਨਦਾਰ ਪਹਿਲ ਕੀਤੀ ਹੈ। ਰਾਜ ਪੱਧਰ 'ਤੇ ਅਲੱਗ–ਅਲੱਗ ਵਿਭਾਗਾਂ ਵਿੱਚ ਸਾਲਾਂ ਤੋਂ ਪਏ ਫੰਡਾਂ ਨੂੰ ਇਕੱਠਾ ਕਰਕੇ ਇੱਕ ਸੈਂਟਰਲ ਪੂਲ ਬਣਾਇਆ ਜਾਵੇਗਾ।
ਜਾਣਕਾਰੀ ਅਨੁਸਾਰ, ਇਸ ਵੇਲੇ 200 ਤੋਂ ਵੱਧ ਸਰਕਾਰੀ ਅਕਾਊਂਟਾਂ ਵਿੱਚ ਬਿਨਾਂ ਕਿਸੇ ਸਹੀ ਮਾਨੀਟਰਿੰਗ ਦੇ ਵੱਡੀ ਰਕਮ ਪਈ ਹੋਈ ਸੀ। ਹੁਣ ਇਹ ਸਾਰਾ ਫੰਡ ਕੇਂਦਰੀ ਪੱਧਰ 'ਤੇ ਇਕੱਠਾ ਕਰਕੇ, ਉਸ ਦੀ ਵਰਤੋਂ ਤਹਿਸੀਲ ਤੋਂ ਲੈ ਕੇ ਰਾਜ ਪੱਧਰ ਤੱਕ ਮਾਨੀਟਰ ਕੀਤਾ ਜਾਵੇਗਾ, ਤਾਂ ਜੋ ਪੈਸੇ ਦਾ ਹਿਸਾਬ ਕਿਤਾਬ ਸਾਫ਼ ਹੋਵੇ ਅਤੇ ਵਿਕਾਸ ਕਾਰਜਾਂ 'ਚ ਉਸਦੀ ਵਰਤੋਂ ਤੇਜ਼ੀ ਨਾਲ ਹੋ ਸਕੇ।
ਮਾਨ ਸਰਕਾਰ ਦੇ ਇਸ ਫੈਸਲੇ ਨਾਲ ਨਾ ਸਿਰਫ਼ ਸਰਕਾਰੀ ਖ਼ਰਚੇ ਦੀ ਪਾਰਦਰਸ਼ਤਾ ਵਧੇਗੀ, ਸਗੋਂ ਬਿਨਾਂ ਵਰਤੋਂ ਪਿਆ ਪੈਸਾ ਰਾਜ ਦੇ ਵਿਕਾਸ ਲਈ ਤੁਰੰਤ ਲਗਾਇਆ ਜਾ ਸਕੇਗਾ।