ਲੈਂਡ ਪੂਲਿੰਗ ਸਕੀਮ ਰੱਦ ਕਰਵਾਉਣ ਲਈ ਬਠਿੰਡਾ ਸ਼ਹਿਰੀ ਕਾਂਗਰਸ ਨੇ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 8ਅਗਸਤ 2025 : ਲੈਂਡ ਪੂਲਿੰਗ ਸਕੀਮ ਰੱਦ ਕਰਵਾਉਣ ਲਈ ਕਾਂਗਰਸ ਅੱਜ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਕਾਂਗਰਸ ਦੇ ਆਗੂਆਂ ਨੇ ਗਵਰਨਰ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਰਾਹੀਂ ਕਾਂਗਰਸੀ ਆਗੂਆਂ ਨੇ ਲੈਂਡ ਪੂਲਿੰਗ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਫੈਸਲਾ ਨਾ ਬਦਲਿਆ ਤਾਂ ਕਾਂਗਰਸ ਪਾਰਟੀ ਸੜਕਾਂ ਤੇ ਉੱਤਰ ਕੇ ਵਿਰੋਧ ਕਰੇਗੀ। ਇਸ ਮੌਕੇ ਕੇਕੇ ਅਗਰਵਾਲ ਸਾਬਕਾ ਚੇਅਰਮੈਨ, ਸਾਬਕਾ ਮੇਅਰ ਅਸ਼ੋਕ ਕੁਮਾਰ, ਸਾਬਕਾ ਜ਼ਿਲਾ ਪ੍ਰਧਾਨ ਅਰੁਣ ਵਧਾਵਣ, ਡਾਰੈਕਟਰ ਮਾਰਕ ਫੈਡ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਬਲਾਕ ਪ੍ਰਧਾਨ ਹਰਵਿੰਦਰ ਲੱਡੂ ਮਾਧਵ ਸ਼ਰਮਾ ਬਲਾਕ ਪ੍ਰਧਾਨ ਸਮੇਤ ਕਾਂਗਰਸੀ ਆਗੂ ਅਤੇ ਵੱਖ ਵੱਖ ਵਿੰਗਾਂ ਨੇ ਅਹੁਦੇਦਾਰ ਸ਼ਾਮਿਲ ਸਨ।
ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਨੀਤੀ ਤਹਿਤ ਕਿਸਾਨੀ ਖਿੱਤੇ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਖਤਮ ਹੋ ਕੇ ਰਹਿ ਜਾਏਗੀ ਕਿਉਂਕਿ ਖੇਤੀ ਧੰਦੇ ਤੋਂ ਹੀ 80 ਹਜਾਰ ਕਰੋੜ ਰੁਪਏ ਸਲਾਨਾ ਦੀ ਆਮਦਨ ਹੁੰਦੀ ਹੈ ਜਿਸ ਨਾਲ ਸਾਰੇ ਕਾਰੋਬਾਰ ਚੱਲਦੇ ਹਨ । ਉਹਨਾਂ ਕਿਹਾ ਕਿ ਜੇਕਰ ਇਸ ਸਕੀਮ ਨਾਲ ਕਿਸਾਨਾਂ ਤੋਂ ਜਮੀਨ ਹੀ ਖੋ ਲਈ ਤਾਂ ਫਿਰ ਸੂਬੇ ਦੀ ਅਰਥ ਵਿਵਸਥਾ ਵੀ ਕੋਈ ਨਹੀਂ ਬਚਾ ਸਕੇਗਾ ਜਿਸ ਕਰਕੇ ਕਾਂਗਰਸ ਪਾਰਟੀ ਇਸ ਨੀਤੀ ਦਾ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਕੀਮ ਨੂੰ ਮੁੱਢੋ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਵੀ ਕਾਂਗਰਸ ਸਰਕਾਰ ਆ ਗਈ ਤਾਂ ਇਸ ਪੋਲਸੀ ਨੂੰ ਪਹਿਲ ਦੇ ਅਧਾਰ ਤੇ ਰੱਦ ਕੀਤਾ ਜਾਵੇਗਾ ਤੇ ਅਕਵਾਇਰ ਜਮੀਨਾਂ ਵੀ ਵਾਪਸ ਕਰਵਾਈਆਂ ਜਾਣਗੀਆਂ। ਇਸ ਮੌਕੇ ਕਾਂਗਰਸੀ ਆਗੂਆਂ ਨੇ ਅਫਸਰ ਸ਼ਾਹੀ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਵੀ ਸੂਬੇ ਦੀ ਅਰਥ ਵਿਵਸਥਾ ਨੂੰ ਖਤਮ ਕਰਨ ਦੇ ਫੈਸਲਿਆਂ ਤੇ ਸਹਿਮਤੀ ਨਾ ਪ੍ਰਗਟਾਉਣ ਅਤੇ ਪੰਜਾਬ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ। ਇਸ ਮੌਕੇ ਸਾਜਨ ਸ਼ਰਮਾ ਸੁਨੀਲ ਕੁਮਾਰ ਅਸ਼ੀਸ਼ ਕਪੂਰ ਸਿੰਘ ਰੂਪ ਸਿੰਘ ਹਰਮਨ ਕੋਟ ਫੱਤਾ ਜਗਦੀਸ਼ ਖਰਾਣਾ ਹਰਪਾਲ ਬਾਜਵਾ ਦੁਲੀ ਚੰਦ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ। ਜਾਰੀ ਕਰਤਾ ਰੁਪਿੰਦਰ ਬਿੰਦਰਾ ਮੀਤ ਪ੍ਰਧਾਨ ਬਠਿੰਡਾ।